ਸੀਐਚਸੀ ਬੇਗੋਵਾਲ ’ਚ ਦੰਦਾਂ ਦੀ ਸਫਾਈ ਬਾਰੇ ਦਿੱਤੀ ਜਾਣਕਾਰੀ
ਸੀਐਚਸੀ ਬੇਗੋਵਾਲ ਵਿਖੇ ਮਾਤਾ-ਪਿਤਾ ਨੂੰ ਨਿੱਕੇ ਬੱਚਿਆਂ ਦੇ ਦੰਦਾਂ ਤੇ ਮਸੂੜਿਆਂ ਦੀ ਸਾਫ ਸਫਾਈ ਸੰਬੰਧੀ ਵੰਡੀ ਜਾਣਕਾਰੀ
Publish Date: Thu, 29 Jan 2026 09:22 PM (IST)
Updated Date: Thu, 29 Jan 2026 09:25 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾ. ਮੋਨਿੰਦਰ ਕੌਰ ਡੀਡੀਐੱਚਓ ਕਪੂਰਥਲਾ ਤੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਸੀਐੱਚਸੀ ਬੇਗੋਵਾਲ ਵਿਖੇ ਮਾਤਾ-ਪਿਤਾ ਨੂੰ ਨਿੱਕੇ ਬੱਚਿਆਂ ਦੇ ਦੰਦਾਂ ਤੇ ਮਸੂੜਿਆਂ ਦੀ ਸਾਫ-ਸਫਾਈ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਪ੍ਰੇਮ ਕੁਮਾਰ ਨੇ ਆਮ ਜਨਤਾ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜਨਮ ਤੋਂ ਪੰਜ-ਛੇ ਮਹੀਨੇ ਬਾਅਦ ਹੀ ਬੱਚਿਆਂ ਦੇ ਦੰਦ ਬਣਨੇ ਸ਼ੁਰੂ ਹੋ ਜਾਂਦੇ ਹਨ, ਜੋ ਉਨ੍ਹਾਂ ਲਈ ਬਹੁਤ ਹੀ ਪਰੇਸ਼ਾਨੀ ਵਾਲਾ ਸਮਾਂ ਹੁੰਦਾ ਹੈ। ਮਸੂੜਿਆਂ ਵਿਚ ਦਰਦ ਤੋਂ ਇਲਾਵਾ ਉਹ ਖਰਾਬ ਪੇਟ, ਬੁਖਾਰ ਤੇ ਕੁਝ ਹੋਰ ਸਮੱਸਿਆਵਾਂ ਤੋਂ ਵੀ ਪੀੜਤ ਹੋ ਸਕਦੇ ਹਨ। ਦੰਦਾਂ ਦੀ ਪ੍ਰਕਿਰਿਆ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਬੱਚਿਆਂ ਵਿਚ ਸਫਾਈ ਦਾ ਖਾਸ ਧਿਆਨ ਰੱਖੋ। ਉਨ੍ਹਾਂ ਦੇ ਕੱਪੜਿਆਂ, ਖਿਡੌਣਿਆਂ ਤੇ ਉਨ੍ਹਾਂ ਦੇ ਆਲੇ ਦੁਆਲੇ ਰੱਖੀਆਂ ਤੇ ਉਨ੍ਹਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ। ਡਾ. ਪਵਨਪ੍ਰੀਤ ਕੌਰ ਡੈਂਟਲ ਮੈਡੀਕਲ ਅਫਸਰ ਨੇ ਦੱਸਿਆ ਕਿ ਮਸੂੜਿਆਂ ਵਿਚ ਖਾਰਸ਼ ਹੋਣ ਕਾਰਨ ਉਹ ਵਾਰ-ਵਾਰ ਆਪਣੇ ਮੂੰਹ ਵਿਚ ਹੱਥ ਪਾਉਂਦੇ ਹਨ। ਉਨ੍ਹਾਂ ਦੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਥੁੱਕ ਨੂੰ ਵੀ ਸਾਫ਼ ਰੁਮਾਲ ਜਾਂ ਕੱਪੜੇ ਦੀ ਮਦਦ ਨਾਲ ਸਾਫ਼ ਕਰਨਾ ਚਾਹੀਦਾ ਹੈ। ਚੰਗੀ ਤਰ੍ਹਾਂ ਧੋਤੀਆਂ ਸਬਜ਼ੀਆਂ ਜਾਂ ਫਲ ਵੀ ਬੱਚਿਆਂ ਨੂੰ ਚਬਾਉਣ ਲਈ ਦਿੱਤੇ ਜਾਣ, ਇਸ ਨਾਲ ਉਨ੍ਹਾਂ ਨੂੰ ਰਾਹਤ ਤੇ ਪੋਸ਼ਣ ਮਿਲੇਗਾ।
ਇਸ ਮੌਕੇ ਡਾ. ਰਾਜਪਾਲ ਸਿੰਘ, ਡਾ. ਅਮਰਿੰਦਰ ਸਿੰਘ, ਨੀਤੂ ਸਰੋਆ ਬੀਈਈ, ਤਰਜੀਤ ਕੌਰ ਐੱਲਐੱਚਵੀ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।