ਦਾਜ ਲਈ ਤੰਗ ਕਰਨ ’ਤੇ ਮਾਮਲਾ ਦਰਜ
ਸੰਵਾਦ ਸੂਤਰ, ਜਾਗਰਣ ਫਗਵਾੜਾ
Publish Date: Mon, 24 Nov 2025 12:07 AM (IST)
Updated Date: Mon, 24 Nov 2025 12:10 AM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਵਿਆਹੁਤਾ ਤੋਂ ਦਾਜ ਤੇ ਕਾਰ ਮੰਗਣ ਦੀ ਮੰਗ ਕਰਦੇ ਹੋਏ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਤਨਾਮਪੁਰ ਪੁਲਿਸ ਨੇ ਪਤੀ ਸਮੇਤ ਚਾਰ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਿਤਿਕਾ ਪੁੱਤਰੀ ਅਸ਼ੋਕ ਕੁਮਾਰ ਜਸਵਾਲ ਵਾਸੀ ਫਗਵਾੜਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਅਨੁਜ ਅਰੋੜਾ ਪੁੱਤਰ ਸਤੀਸ਼ ਅਰੋੜਾ ਵਾਸੀ ਮੁੱਲਾਂਪੁਰ ਨਾਲ ਹੋਇਆ ਸੀ। ਉਸ ਦੇ ਪਤੀ ਨੇ ਉਸ ਤੋਂ ਪਿਤਾ ਤੋਂ 19 ਲੱਖ ਰੁਪਏ ਲੈ ਕੇ ਸੋਨਾ ਵੀ ਆਪਣੇ ਕੋਲ ਰੱਖ ਲਿਆ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਤੇ ਪਰਿਵਾਰ ਉਸ ਨੂੰ ਹੋਰ ਦਾਜ ਤੇ ਕਾਰ ਲਿਆਉਣ ਦੀ ਮੰਗ ਕਰਕੇ ਕੁੱਟਦੇ ਸਨ। ਏਐੱਸਆਈ ਗੁਰਦੇਵ ਸਿੰਘ ਅਨੁਸਾਰ ਰਿਤਿਕਾ ਦੀ ਸ਼ਿਕਾਇਤ ’ਤੇ ਪਤੀ ਅਨੁਜ ਅਰੋੜਾ, ਸੱਸ ਮਧੂ ਅਰੋੜਾ, ਸਹੁਰਾ ਸਤੀਸ਼ ਅਰੋੜਾ, ਵਿਜੇ ਅਰੋੜਾ ਤੇ ਅਸ਼ੋਕ ਅਰੋੜਾ ਵਿਰੁੱਧ ਆਈਪੀਸੀ ਦੀ ਧਾਰਾ 406/498 ਏ ਤੇ 120ਬੀ ਤਹਿਤ ਕੇਸ ਦਰਜ ਕੀਤਾ ਹੈ।