ਇਮਾਨਦਾਰੀ ਜ਼ਿੰਦਾ ਹੈ
ਇਮਾਨਦਾਰੀ ਜ਼ਿੰਦਾ ਹੈ ਮੋਬਾਈਲ ਵਾਪਸ ਕੀਤਾ
Publish Date: Thu, 27 Nov 2025 05:46 PM (IST)
Updated Date: Thu, 27 Nov 2025 05:47 PM (IST)

ਹਰਵੰਤ ਸਚਦੇਵਾ ਪੰਜਾਬੀ ਜਾਗਰਣ ਕਪੂਰਥਲਾ : ਅਜੀਤ ਨਗਰ ਵਾਸੀ ਅਮਨਦੀਪ ਕੌਰ ਨੂੰ ਸੜਕ ਤੋਂ ਇਕ ਮੋਬਾਇਲ ਫੋਨ ਮਿਲਿਆ, ਜਿਸ ’ਤੇ ਗੋਪੀ ਨਾਮ ਤੋਂ ਕੋਈ ਫੋਨ ਆਇਆ ਪਰ ਫੋਨ ਓਨ ਕਰਨ ’ਤੇ ਕੋਈ ਨਾ ਬੋਲਿਆ ਫਿਰ ਅਮਨਦੀਪ ਕੌਰ ਵੱਲੋਂ ਉਸੇ ਨੰਬਰ ’ਤੇ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਨਹੀਂ ਚੁੱਕਿਆ ਤਾਂ ਅਮਨਦੀਪ ਕੌਰ ਦੇ ਭਰਾ ਅਕਾਸ਼ਦੀਪ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਗਈ, ਫਿਰ ਸੰਤੋਖ ਸਿੰਘ ਦਾ ਫੋਨ ਆਇਆ ਤਾਂ ਪਤਾ ਲੱਗਾ ਕਿ ਇਹ ਫੋਨ ਆਰਸੀਐੱਫ ’ਚ ਕੰਮ ਕਰਨ ਵਾਲੀ ਸੁਮਿਤ ਨਾਮੀ ਔਰਤ ਦਾ ਹੈ। ਅੱਜ ਅਮਨਦੀਪ ਕੌਰ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਚਾਹ-ਪਾਣੀ ਪਿਲਾਉਣ ਤੋਂ ਬਾਅਦ ਫੋਨ ਉਨ੍ਹਾਂ ਦੇ ਹਵਾਲੇ ਕਰਕੇ ਇਮਾਨਦਾਰੀ ਜ਼ਿੰਦਾ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਅਮਨਦੀਪ ਕੌਰ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਕੋਈ ਫੋਨ ਲੱਭੇ ਤਾਂ ਮੋੜ ਦੇਣਾ ਚਾਹੀਦਾ ਕਿਉਂਕਿ ਫੋਨ ਦੀ ਕੀਮਤ ਤੋਂ ਜ਼ਿਆਦਾ ਜ਼ਰੂਰੀ ਉਸ ਵਿਚ ਫੋਟੋ, ਵੀਡੀਓ ਤੇ ਫੋਨ ਨੰਬਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜ਼ਰਾ ਇਹ ਸੋਚੋ ਕਿ ਜੇ ਤੁਹਾਡਾ ਖੁਦ ਦਾ ਹੀ ਫੋਨ ਗੁੰਮ ਹੋ ਜਾਵੇ ਤਾਂ ਤੁਹਾਡੇ ’ਤੇ ਕੀ ਬੀਤੇਗੀ। ਅਮਨਦੀਪ ਕੌਰ ਨੇ ਕਿਹਾ ਕਿ ਇਹ ਸੁਭਾਅ ਮੈਨੂੰ ਵਿਰਸੇ ’ਚ ਮਿਲਿਆ ਹੈ। ਮੇਰੇ ਪਿਤਾ ਜੀ ਨੂੰ ਵੀ ਇਕ ਪਰਸ ਮਿਲਿਆ ਸੀ, ਜਿਸ ਵਿਚ ਹਜ਼ਾਰਾਂ ਰੁਪਏ ਅਤੇ ਹੋਰ ਜ਼ਰੂਰੀ ਦਸਤਾਵੇਜ ਸਨ, ਅਸੀਂ ਉਹ ਵੀ ਵਾਪਿਸ ਕਰ ਦਿੱਤਾ ਸੀ। ਇਸ ਤੋਂ ਇਲਾਵਾ ਦੋ ਫੋਨ ਪਹਿਲਾਂ ਵੀ ਅਸੀਂ ਵਾਪਿਸ ਕਰ ਚੁੱਕੇ ਹਾਂ। ਕੈਪਸ਼ਨ : 27ਕੇਪੀਟੀ17