ਬਲੱਡ ਬੈਂਕ ਵਿਖੇ ਆਯੋਜਿਤ ਸਮਾਗਮ ‘ਚ ਰਿਲੀਜ਼ ਕੀਤੀ ਹਰਚਰਨ ਭਾਰਤੀ ਦੀ ਪੁਸਤਕ ‘ਪਿਆਰ ਕਾ ਬੰਧਨ’

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਪ੍ਰੀਤ ਸਾਹਿਤ ਸਭਾ ਵੱਲੋਂ ਸਥਾਨਕ ਬਲੱਡ ਬੈਂਕ ਦੇ ਕਮਿਊਨਿਟੀ ਹਾਲ ਵਿਖੇ ਦੋਆਬਾ ਸਾਹਿਤ ਅਤੇ ਕਲਾ ਅਕੈਡਮੀ ਦੇ ਸਹਿਯੋਗ ਨਾਲ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਦੋਆਬਾ ਅਕੈਡਮੀ ਦੇ ਪ੍ਰਧਾਨ ਡਾ. ਜਵਾਹਰ ਧੀਰ ਨੇ ਕੀਤੀ। ਸਮਾਗਮ ਦੌਰਾਨ ਪ੍ਰਸਿੱਧ ਹਿੰਦੀ ਗ਼ਜ਼ਲ ਲੇਖਕ ਹਰਚਰਨ ਭਾਰਤੀ ਦੀ ਪੁਸਤਕ ਪਿਆਰ ਕਾ ਬੰਧਨ’ ਰਿਲੀਜ਼ ਕੀਤੀ ਗਈ। ਪੰਜਾਬੀ ਗਾਇਕ ਘੁੱਲਾ ਸਰਹਾਲੇ ਵਾਲਾ, ਉੱਘੇ ਲੇਖਕ ਅਤੇ ਪੱਤਰਕਾਰ ਠਾਕੁਰ ਦਾਸ ਚਾਵਲਾ ਅਤੇ ਕਵੀ ਰਵਿੰਦਰ ਸਿੰਘ ਰਾਏ ਦੀ ਹਾਜ਼ਰੀ ਵਿੱਚ ਬੁਲਾਰਿਆਂ ਨੇ ਲੇਖਕ ਹਰਚਰਨ ਭਾਰਤੀ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਉਨ੍ਹਾਂ ਦੀ ਕਲਮ ਦੇ ਇਸੇ ਤਰ੍ਹਾਂ ਸਰਗਰਮ ਰਹਿਣ ਦੀ ਕਾਮਨਾ ਕੀਤੀ। ਆਪਣੇ ਪ੍ਰਧਾਨਗੀ ਸੰਬੋਧਨ ‘ਚ, ਡਾ. ਜਵਾਹਰ ਧੀਰ ਨੇ ਕਿਹਾ ਕਿ ਇੱਕ ਲੇਖਕ ਸਮਾਜ ਦੀ ਆਤਮਾ ਹੁੰਦਾ ਹੈ ਅਤੇ ਹਰ ਔਖੇ ਸਮੇਂ ਵਿੱਚ ਸਮਾਜ ਨੂੰ ਜਗਾਉਣ ਦਾ ਕੰਮ ਕਰਦਾ ਹੈ। ਡਾ. ਧੀਰ ਨੇ ਕਿਹਾ ਕਿ ਭਾਰਤੀ ਦੀਆਂ ਗ਼ਜ਼ਲਾਂ ਵਿੱਚ ਰਿਸ਼ਤਿਆਂ ਦਾ ਨਿੱਘ, ਪਿਆਰ, ਮੁਹੱਬਤ, ਦੁੱਖ, ਵਿਛੋੜਾ, ਆਦਿ ਹਨ ਜੋ ਮਨੁੱਖ ਨੂੰ ਹਰ ਸਥਿਤੀ ਵਿੱਚ ਜੀਊਣ ਦਾ ਸੁਨੇਹਾ ਦਿੰਦੇ ਹਨ। ਸੀਨੀਅਰ ਪੱਤਰਕਾਰ ਠਾਕੁਰ ਦਾਸ ਚਾਵਲਾ ਨੇ ਕਿਹਾ ਕਿ ਹਰਚਰਨ ਭਾਰਤੀ ਇੱਕ ਪ੍ਰਪੱਕ ਕਵੀ ਹਨ ਅਤੇ ਤਰੰਨੁਮ ਵਿੱਚ ਉਨ੍ਹਾਂ ਨੂੰ ਸੁਣ ਕੇ ਸ਼ਾਂਤੀ ਮਹਿਸੂਸ ਹੁੰਦੀ ਹੈ। ਦੋਆਬਾ ਅਕੈਡਮੀ ਦੇ ਸਕੱਤਰ ਡਾ. ਯਸ਼ ਚੋਪੜਾ ਨੇ ਕਿਹਾ ਕਿ ਹਰਚਰਨ ਭਾਰਤੀ ਦੀਆਂ ਗ਼ਜ਼ਲਾਂ ਵਿੱਚ ਅਜਿਹਾ ਸੁਹਜ ਹੈ ਕਿ ਉਨ੍ਹਾਂ ਨੂੰ ਗਾਉਂਦੇ ਹੋਏ ਸੁਣਨਾ ਖੁਸ਼ੀ ਦੀ ਗੱਲ ਹੈ। ਰਵਿੰਦਰ ਸਿੰਘ ਰਾਏ ਨੇ ਹਰਚਰਨ ਭਾਰਤੀ ਦੀ ਲਿਖਤ ਦੀਆਂ ਕਈ ਕਹਾਣੀਆਂ ਸੁਣਾਉਂਦੇ ਹੋਏ ਕਿਹਾ ਕਿ ਉਹ ਅੱਜ ਦੇ ਯੁੱਗ ਦੇ ਸਭ ਤੋਂ ਵਧੀਆ ਕਵੀਆਂ ਵਿੱਚੋਂ ਇੱਕ ਹਨ। ਸਮਾਗਮ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਗਬੋਤਰਾ, ਹਿੰਦੀ ਕਵਿੱਤਰੀ ਨੀਰੂ ਗਰੋਵਰ ਪਰਲ, ਸੋਢੀ ਭਬਿਆਨਵੀ, ਰਮਨ ਨਹਿਰਾ, ਗੁਰਦੀਪ ਸਿੰਘ ਤੁਲੀ, ਆਰ.ਐਲ. ਜੱਸੀ, ਗੁਰਮੀਤ ਪਲਾਹੀ, ਹਰਮਿੰਦਰ ਸਿੰਘ ਵਿਰਦੀ, ਗੁਰਮੀਤ ਰੱਤੂ, ਸੰਜੀਵ ਸ਼ਰਮਾ ਤੋਂ ਇਲਾਵਾ ਰਸ਼ਮੀ ਕੰਵਲ, ਅਲਕਾ ਕੰਵਲ, ਹਰਵਿੰਦਰ ਸਿੰਘ, ਅਨਿਲ ਕੁਮਾਰ ਅਤੇ ਧੀ ਦੀਪਾਲੀ ਨੇ ਵੀ ਸੰਬੋਧਨ ਕੀਤਾ। ਕਵੀ ਹਰਚਰਨ ਭਾਰਤੀ ਨੇ ਆਪਣੇ ਸੰਬੋਧਨ ਵਿੱਚ ਆਪਣੇ ਜੀਵਨ ਦੀਆਂ ਉਨ੍ਹਾਂ ਸੱਚਾਈਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਜੋ ਇਸ ਪੁਸਤਕ ਨੂੰ ਲਿਖਣ ਦਾ ਆਧਾਰ ਬਣੀਆਂ। ਇਸ ਤੋਂ ਪਹਿਲਾਂ ਹਾਜ਼ਰ ਕਵੀਆਂ ਬਲਦੇਵ ਰਾਜ ਕੋਮਲ, ਸੁਖਦੇਵ ਸਿੰਘ ਗੰਢਵਾਂ, ਮਨੋਜ ਫਗਵਾੜਵੀ, ਦਲੀਪ ਕੁਮਾਰ ਪਾਂਡੇ ਅਤੇ ਹਰਚਰਨ ਭਾਰਤੀ ਨੇ ਆਪੋ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਸਟੇਜ ਸੰਚਾਲਨ ਵਰਿੰਦਰ ਸਿੰਘ ਕੰਬੋਜ ਨੇ ਬਾਖੂਬੀ ਸੰਭਾਲਿਆ। ਇਸ ਮੌਕੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਲੇਖਕ ਰਵਿੰਦਰ ਸਿੰਘ ਚੋਟ, ਅਮਰਜੀਤ ਸਿੰਘ ਬਸੂਟਾ, ਸਵਰਨ ਚੰਦ, ਕੈਪਟਨ ਦਿਆਲ ਚੰਦ, ਕਾਕਾ ਸਰਬਜੀਤ, ਸੁਖਦੇਵ ਮਾਹੀ, ਅਸ਼ੋਕ ਸ਼ਰਮਾ, ਜਸਵਿੰਦਰ ਸਿੰਘ ਭਗਤਪੁਰਾ, ਕੌਂਸਲਰ ਰੀਨਾ ਸ਼ਰਮਾ, ਯੁਗਾਂਸ਼, ਅਮੋਦ ਸਿੰਘ, ਅਗਮ ਆਦਿ ਹਾਜ਼ਰ ਸਨ।