ਸਿਵਲ ਹਸਪਤਾਲ ਭੁਲੱਥ ’ਚ ਡਾ. ਐਮੀ ਮੇਹਰ ਕਰਨਗੇ ਔਰਤਾਂ ਦਾ ਇਲਾਜ
ਸਿਵਲ ਹਸਪਤਾਲ ਭੁਲੱਥ ’ਚ ਹਫਤੇ ਦੇ ਪਹਿਲੇ ਤਿੰਨ ਦਿਨ ਔਰਤ ਰੋਗਾਂ ਦੇ ਮਾਹਿਰ ਡਾਕਟਰ ਐਮੀ ਮੇਹਰ ਕਰਨਗੇ ਮਰੀਜ਼ਾਂ ਦਾ ਚੈੱਕਅਪ
Publish Date: Fri, 09 Jan 2026 09:24 PM (IST)
Updated Date: Fri, 09 Jan 2026 09:27 PM (IST)

ਔਰਤ ਰੋਗਾਂ ਸਬੰਧੀ ਮਿਲ ਰਹੀਆਂ ਸਹੂਲਤਾਂ ਦਾ ਔਰਤ ਮਰੀਜ਼ ਵੱਧ ਤੋਂ ਵੱਧ ਲਾਭ ਉਠਾਉਣ : ਡਾ. ਐਮੀ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਸਬ ਡਵੀਜ਼ਨ ਹਸਪਤਾਲ ਭੁਲੱਥ ਵਿਚ ਔਰਤ ਰੋਗਾਂ ਦੇ ਮਾਹਿਰ ਡਾ. ਐਮੀ ਮੇਹਰ ਰੋਜ਼ਾਨਾ ਨਹੀਂ ਸਗੋਂ ਹਫਤੇ ਵਿਚ ਤਿੰਨ ਦਿਨ ਮਰੀਜ਼ਾਂ ਦਾ ਚੈੱਕਅਪ ਕਰਨਗੇ। ਜ਼ਿਕਰਯੋਗ ਹੈ ਕਿ ਡਾ. ਐਮੀ ਮੇਹਰ ਦੀ ਡਿਊਟੀ ਭੁਲੱਥ ਦੇ ਸਰਕਾਰੀ ਹਸਪਤਾਲ ਵਿਚ ਹਫਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਹੀ ਹੁੰਦੀ ਹੈ, ਜਦਕਿ ਬਾਕੀ ਦਿਨ ਉਨ੍ਹਾਂ ਦੀ ਡਿਊਟੀ ਇਥੇ ਨਹੀਂ , ਸਗੋਂ ਕਿਸੇ ਹੋਰ ਸਰਕਾਰੀ ਹਸਪਤਾਲ ਵਿਚ ਹੁੰਦੀ ਹੈ। ਭੁਲੱਥ ਦੇ ਸਬ ਡਿਵੀਜ਼ਨ ਹਸਪਤਾਲ ਵਿਚ ਔਰਤ ਰੋਗਾਂ ਦੇ ਮਾਹਿਰ ਡਾਕਟਰ ਦੀ ਇਕ ਪੋਸਟ ਹੈ, ਜਿਸ ਤੇ ਤਾਇਨਾਤ ਡਾ. ਐਮੀ ਮੇਹਰ ਦਾ ਕਹਿਣਾ ਹੈ ਕਿ ਔਰਤਾਂ ਇਲਾਜ ਲਈ ਉਨ੍ਹਾਂ ਨੂੰ ਭੁਲੱਥ ਦੇ ਹਸਪਤਾਲ ਵਿਚ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਓਪੀਡੀ ਬਲਾਕ ਵਿਚ ਮਿਲ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਔਰਤਾਂ, ਖਾਸ ਕਰਕੇ ਗਰਭਵਤੀ ਔਰਤਾਂ ਲਈ ਬਹੁਤ ਜ਼ਿਆਦਾ ਸਹੂਲਤਾਂ ਹਨ, ਜੋ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਔਰਤਾਂ ਇਨ੍ਹਾਂ ਸਹੂਲਤਾਂ ਦਾ ਲਾਭ ਉਠਾਉਣ। ਜ਼ਿਕਰਯੋਗ ਹੈ ਕਿ ਭੁਲੱਥ ਦੇ ਸਿਵਲ ਹਸਪਤਾਲ ਵਿਚ ਡਾ. ਐਮੀ ਮੇਹਰ ਦੀ ਤਾਇਨਾਤੀ ਤੋਂ ਬਾਅਦ ਇਥੇ ਗਰਭਵਤੀ ਔਰਤਾਂ ਨੂੰ ਵੱਡਾ ਲਾਭ ਪੁੱਜਾ ਹੈ, ਕਿਉੰਕਿ ਗਰਭਵਤੀ ਔਰਤਾਂ ਦੀ ਨਾਰਮਲ ਡਲਿਵਰੀ ਦੇ ਨਾਲ-ਨਾਲ ਸੀਜੇਰੀਅਨ ਕੇਸ ਵੀ ਇਥੇ ਹੀ ਕੀਤੇ ਜਾ ਰਹੇ ਹਨ, ਜਿਸ ਕਰਕੇ ਔਰਤ ਮਰੀਜ਼ਾਂ ਨੂੰ ਕਾਫੀ ਸੁਵਿਧਾ ਮਿਲੀ ਹੈ।