ਬਸੰਤ ਪੰਚਮੀ ਦੀਆਂ ਸਮੁੱਚੇ ਹਲਕਾ ਵਾਸੀਆਂ ਨੂੰ ਵਧਾਈਆਂ
ਬਸੰਤ ਪੰਚਮੀ ਦੀਆਂ ਸਮੁੱਚੇ ਹਲਕਾ ਨਿਵਾਸੀਆਂ ਨੂੰ ਵਧਾਈਆਂ
Publish Date: Fri, 23 Jan 2026 08:26 PM (IST)
Updated Date: Fri, 23 Jan 2026 08:27 PM (IST)
ਤਿਉਹਾਰ ਸਾਡੀ ਰੂਹ ਦੀ ਖੁਰਾਕ ਹੁੰਦੇ ਹਨ : ਥਾਪਰ, ਚਾਹਲ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਤਿਉਹਾਰ ਚਾਹੇ ਕੋਈ ਵੀ ਹੋਵੇ, ਉਹ ਸਾਡੀ ਰੂਹ ਦੀ ਖੁਰਾਕ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਖੱਸਣ ’ਚ ਉੱਘੇ ਸਮਾਜ ਸੇਵਕ ਸੀਨੀਅਰ ਆਪ ਆਗੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਤੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਨਿਰਵੈਲ ਸਿੰਘ ਮੰਗਾ ਚਾਹਲ ਸਾਬਕਾ ਮੈਂਬਰ ਪੰਚਾਇਤ ਮਾਨਾ ਤਲਵੰਡੀ ਨੇ ਬਸੰਤ ਪੰਚਮੀ ਦੀਆਂ ਸਮੁੱਚੇ ਹਲਕਾ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਕੀਤਾ। ਥਾਪਰ ਨੇ ਕਿਹਾ ਕਿ ਤਿਉਹਾਰ ਮਨਾਉਣ ਨਾਲ ਸਾਨੂੰ ਖਾਣੇ ਨਾਲੋਂ ਵੀ ਵੱਧ ਐਨਰਜੀ ਮਿਲਦੀ ਹੈ। ਇਹ ਤਿਉਹਾਰ ਸੈਂਕੜੇ ਸਾਲਾਂ ਤੋਂ ਚਲਦੇ ਆ ਰਹੇ ਹਨ। ਗੁਰੂਆਂ, ਪੀਰ-ਪੈਗੰਬਰਾਂ ਤੇ ਸੰਤ ਮਹਾਪੁਰਸ਼ਾਂ ਦੀ ਮਿਹਨਤ ਨਾਲ ਇਨ੍ਹਾਂ ਤਿਉਹਾਰਾਂ ਦਾ ਜਨਮ ਹੋਇਆ ਹੈ ਤੇ ਸਮੁੱਚਾ ਦੇਸ਼ ਇਨ੍ਹਾਂ ਤਿਉਹਾਰਾਂ ਨੂੰ ਮਿਲ ਕੇ ਮਨਾਉਂਦਾ ਹੈ। ਇਹ ਤਿਉਹਾਰ ਸਾਨੂੰ ਚੰਗਾ ਸੰਦੇਸ਼ ਦਿੰਦੇ ਹਨ। ਨਫਰਤ ਫੈਲਾਉਣ ਤੋਂ ਸਾਨੂੰ ਪਰਾਂ ਰਹਿਣ ਦਾ ਇਸ਼ਾਰਾ ਤਿਉਹਾਰ ਕਰਦੇ ਹਨ। ਥਾਪਰ ਨੇ ਕਿਹਾ ਕਿ ਸਾਨੂੰ ਤਿਉਹਾਰ ਤੋਂ ਚੰਗੀ ਸੇਧ ਲੈਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।