ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਕਮਿਊਨਿਟੀ ਹਾਲ ਦੀ ਉਸਾਰੀ ਜੰਗੀ ਪੱਧਰ ’ਤੇ
ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਕਮਿਊਨਿਟੀ ਹਾਲ ਦੀ ਉਸਾਰੀ ਜੰਗੀ ਪੱਧਰ ’ਤੇ
Publish Date: Thu, 22 Jan 2026 09:08 PM (IST)
Updated Date: Thu, 22 Jan 2026 09:09 PM (IST)

ਪਿੰਡ ਨਵਾਂ ਠੱਟਾ ਨੂੰ ਹਲਕੇ ਦਾ ਵਿਕਾਸ ਪੱਖੋਂ ਸਰਵੋਤਮ ਪਿੰਡ ਬਣਾਇਆ ਜਾਵੇਗਾ : ਸਰਪੰਚ ਸੌਂਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਵਾਸੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ ਦੀ ਉਸਾਰੀ ਜੰਗੀ ਪੱਧਰ ’ਤੇ ਕਰਵਾਈ ਜਾ ਰਹੀ ਹੈ। ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੱਜਣ ਸਿੰਘ ਚੀਮਾ ਦੇ ਉੱਦਮ ਸਦਕਾ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਗਰਾਂਟ ਨਾਲ ਇਹ ਵਿਸ਼ਾਲ ਕਾਰਜ ਅਰੰਭ ਹੋ ਸਕਿਆ। ਕਮਿਊਨਿਟੀ ਹਾਲ ਦੀ ਚੱਲ ਰਹੀ ਉਸਾਰੀ ਦਾ ਨਿਰੀਖਣ ਕਰਨ ਸਮੇਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਬਲਾਕ ਪ੍ਰਧਾਨ ਆਮ ਆਦਮੀ ਨੇ ਦੱਸਿਆ ਕਿ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਦੇ ਯਤਨਾਂ ਨਾਲ ਇਸ ਕਮਿਊਨਿਟੀ ਹਾਲ ਦੀ ਉਸਾਰੀ ਲਈ ਗ੍ਰਾਂਟ ਜਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੋਈ ਵੀ ਖੁੱਲ੍ਹਾ ਹਾਲ ਨਾ ਹੋਣ ਕਰਕੇ ਨਗਰ ਨਿਵਾਸੀਆਂ ਨੂੰ ਸਮਾਗਮ ਕਰਨ ਸਮੇਂ ਵੱਡੀ ਦਿਕਤ ਆਉਂਦੀ ਸੀ। ਇਸ ਕਮਿਊਨਿਟੀ ਹਾਲ ਦੇ ਬਣਨ ਨਾਲ ਪਿੰਡ ਵਾਸੀ ਹਰ ਤਰ੍ਹਾਂ ਦੇ ਸਮਾਗਮ ਮੁਫ਼ਤ ਕਰ ਸਕਦੇ ਹਨ ਤੇ ਪੈਲੇਸਾਂ ਦੇ ਵੱਡੇ ਖਰਚਿਆਂ ਤੋਂ ਆਪਣਾ ਬਚਾਅ ਕਰ ਲੈਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਠੱਟਾ ਨਵਾਂ ਵਿਖੇ ਆਧੁਨਿਕ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇਗੀ, ਜਿਸ ਨਾਲ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਥਾਪਰ ਮਾਡਲ ਛੱਪੜ ਦੀ ਉਸਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਵਾਂ ਠੱਟਾ ਨੂੰ ਹਲਕੇ ਦਾ ਵਿਕਾਸ ਪੱਖੋਂ ਸਰਵੋਤਮ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਗੁਲਜ਼ਾਰ ਸਿੰਘ ਮੋਮੀ, ਹਰਪ੍ਰੀਤ ਸਿੰਘ ਹੈਪੀ ਸ਼ਾਹ, ਦਲਜੀਤ ਸਿੰਘ ਲਾਡੀ, ਮਾਸਟਰ ਮਹਿੰਗਾ ਸਿੰਘ, ਗੁਰਦੀਪ ਸਿੰਘ ਦੀਪਾ, ਮਲਕੀਤ ਸਿੰਘ ਮਿਸਤਰੀ, ਜਸਵੰਤ ਸਿੰਘ ਜੱਸਾ, ਬਖਸ਼ੀਸ਼ ਸਿੰਘ ਚੇਲਾ, ਮਾਸਟਰ ਨਰਿੰਜਨ ਸਿੰਘ, ਚਰਨਜੀਤ ਸਿੰਘ ਮੋਮੀ, ਸ਼ਿੰਦਾ ਮੋਮੀ, ਹਰਜਿੰਦਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ ।