15 ਸਾਲਾ ਲੜਕੀ ’ਤੇ ਹਮਲਾ, ਜ਼ਖ਼ਮੀ
ਕਪੂਰਥਲਾ ਸਿਵਲ ਹਸਪਤਾਲ ’ਚ
Publish Date: Thu, 27 Nov 2025 09:13 PM (IST)
Updated Date: Thu, 27 Nov 2025 09:14 PM (IST)

ਕਪੂਰਥਲਾ ਸਿਵਲ ਹਸਪਤਾਲ ’ਚ ਭਰਤੀ ਸੰਵਾਦ ਸੂਤਰ, ਜਾਗਰਣ ਕਪੂਰਥਲਾ : ਵੀਰਵਾਰ ਦੁਪਹਿਰ ਲਗਪਗ 2 ਵਜੇ ਪਿੰਡ ਡੋਗਰਾਵਾਲ ’ਚ ਇਕ 15 ਸਾਲਾ ਲੜਕੀ ’ਤੇ ਨੇੜੇ ਦੇ ਪਿੰਡ ਦੇ ਦੋ ਨੌਜਵਾਨਾਂ ਨੇ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਡੋਗਰਾਵਾਲ, ਸੁਭਾਨਪੁਰ ਕਿਸੇ ਸ਼ਿਕਾਇਤ ਨੂੰ ਲੈ ਕੇ ਨੌਜਵਾਨਾਂ ਦੇ ਘਰ ਜਾ ਰਹੀ ਸੀ । ਪਿੰਡ ਦੇ ਮੋੜ ’ਤੇ ਦੋਵੇਂ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਬਹਿਸਬਾਜ਼ੀ ਦੌਰਾਨ ਹੱਥ ’ਚ ਫੜੇ ਕੜੇ ਨਾਲ ਉਸ ਦੇ ਸਿਰ ’ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਜ਼ੋਰਦਾਰ ਸੀ ਕਿ ਅਮਨਦੀਪ ਲਹੂਲੁਹਾਨ ਹੋ ਕੇ ਹੇਠਾਂ ਡਿੱਗ ਗਈ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਉਦੋਂ ਤੱਕ ਮੁਲਜ਼ਮ ਨੌਜਵਾਨ ਉਥੋਂ ਭੱਜ ਗਏ। ਸਥਾਨਕ ਲੋਕਾਂ ਨੇ ਜ਼ਖ਼ਮੀ ਅਮਨਦੀਪ ਨੂੰ ਤੁਰੰਤ ਕਪੂਰਥਲਾ ਸਿਵਲ ਹਸਪਤਾਲ ਪਹੁੰਚਾਇਆ। ਪੀੜਤਾ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਹਮੀਰਾ ਦੀ ਇਕ ਫੈਕਟਰੀ ’ਚ ਕੰਮ ਕਰਦਾ ਹੈ ਤੇ ਉਸ ਦੀ ਪਤਨੀ ਨੂੰ ਉਕਤ ਦੋਵੇਂ ਨੌਜਵਾਨ ਕਾਫੀ ਸਮੇਂ ਤੋਂ ਤੰਗ ਕਰ ਰਹੇ ਸਨ। ਮੇਰੀ ਬੇਟੀ ਇਸ ਦੀ ਸ਼ਿਕਾਇਤ ਉਨ੍ਹਾਂ ਦੋ ਘਰਵਾਲਿਆਂ ਨੂੰ ਦੇਣ ਜਾ ਰਹੀ ਸੀ ਕਿ ਉਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਡਿਊਟੀ ਡਾਕਟਰ ਸਾਹਿਲ ਗਰਗ ਨੇ ਦੱਸਿਆਕਿ ਲੜਕੀ ਦੇ ਸਿਰ ’ਤੇ ਡੂੰਘੀ ਸੱਟ ਵੱਜੀ ਹੈ ਤੇ ਤਿੰਨ ਟਾਂਕੇ ਲਗਾਉਣੇ ਪਏ ਹਨ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।