ਪਿੰਡ ਖਜੂਰਲਾ ’ਚ ਫਰੀ ਮੈਡੀਕਲ ਕੈਂਪ ਲਗਾਇਆ
ਪਿੰਡ ਖਜੂਰਲਾ ਵਿਖੇ ਫਰੀ ਮੈਡੀਕਲ ਕੈਂਪ ਦਾ ਆਯੋਜਨ ,ਐਨ ਆਰ ਆਈ ਪਰਿਵਾਰ ਵੱਲੋਂ ਕੀਤਾ ਗਿਆ ਮਹਾਨ ਉਪਰਾਲਾ
Publish Date: Mon, 08 Dec 2025 07:12 PM (IST)
Updated Date: Mon, 08 Dec 2025 07:15 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੇਸ਼ੱਕ ਪੰਜਾਬ ’ਚੋ ਵਿਦੇਸ਼ ਦੀ ਧਰਤੀ ’ਤੇ ਕੁਝ ਲੋਕ ਵਿਦੇਸ਼ ਦੇ ਹੀ ਹੋ ਕਿ ਰਹਿ ਜਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਵਿਦੇਸ਼ ਦੀ ਧਰਤੀ ’ਤੇ ਆਪਣੇ ਕਾਰੋਬਾਰ ਨੂੰ ਫੈਲਾ ਕੇ ਤੇ ਦਹਾਕਿਆਂਬੱਧੀ ਉੱਥੇ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਆਪਣੇ ਵਤਨ ਦੀ ਮਿੱਟੀ ਨਾਲ ਮੁਹੱਬਤ ਹਮੇਸ਼ਾ ਰਹਿੰਦੀ ਹੈ। ਤਾਜ਼ਾ ਮਿਸਾਲ ਫਗਵਾੜਾ ਲਾਗਲੇ ਪਿੰਡ ਖਜੂਰਲਾ ਵਿਚ ਦੇਖਣ ਨੂੰ ਮਿਲੀ, ਜਦੋਂ ਐੱਨਆਰਆਈ ਵੀਰ ਸ਼ਰਮਾ ਅਤੇ ਲਖਣਪਾਲ ਫੈਮਿਲੀ ਵੱਲੋਂ ਸਵ. ਬੂਝਾ ਰਾਮ ਜੀ, ਸਵ. ਸੋਹਾਗ ਰਾਣੀ ਜੀ ਅਤੇ ਸਵ. ਮੋਹਨ ਲਾਲ ਸ਼ਰਮਾ ਜੀ ਦੀ ਯਾਦ ਵਿਚ ਗੁਰਦੁਆਰਾ ਸਿੰਘ ਸਭਾ ਪਿੰਡ ਖਜੂਰਲਾ ਵਿਖੇ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਖਜੂਰਲਾ ਪਿੰਡ ਦੇ ਨਾਲ-ਨਾਲ ਆਸ-ਪਾਸ ਦੇ 20 ਤੋਂ 25 ਪਿੰਡਾਂ ਦੇ ਲੋੜਵੰਦ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵਿਕਾ ਰਜਨੀ ਬਾਲਾ ਨੇ ਇਸ ਉਪਰਾਲੇ ਨੂੰ ਮਹਾਨ ਉਪਰਾਲਾ ਦੱਸਦਿਆਂ ਜਾਣਕਾਰੀ ਦਿੱਤੀ ਕਿ ਡਾਕਟਰ ਰਾਜਨ ਆਈ ਕੇਅਰ ਫਗਵਾੜਾ ਦੀ ਟੀਮ ਵੱਲੋਂ ਇਸ ਕੈਂਪ ਦੌਰਾਨ ਸ਼ੂਗਰ ਬਲੱਡ ਪ੍ਰੈਸ਼ਰ ਤੇ ਹੋਰ ਖੂਨ ਦੇ ਟੈਸਟ ਮੁਫਤ ਕੀਤੇ ਗਏ ਅਤੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੰਦਾਂ ਅਤੇ ਕੰਨਾਂ ਦੇ ਚੈਕਅੱਪ ਕੀਤੇ ਗਏ ਅਤੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਟਾਈਮ ਦਿੱਤਾ ਗਿਆ। ਇਸ ਮੌਕੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਤੋਂ ਡਾਕਟਰ ਐੱਸ ਰਾਜਨ ਵੀ ਕੈਂਪ ਵਿੱਚ ਪੁੱਜੇ। ਪ੍ਰਬੰਧਕਾਂ ਵੱਲੋਂ ਇਸ ਮੌਕੇ ਆਏ ਹੋਏ ਸਾਰੇ ਹੀ ਮਰੀਜ਼ਾਂ, ਲੋਕਾਂ ਅਤੇ ਪਤਵੰਤਿਆਂ ਲਈ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ। ਇਸ ਕੈਂਪ ਸਬੰਧੀ ਡਾ. ਐੱਸ ਰਾਜਨ ਫਗਵਾੜਾ ਅਤੇ ਸਮਾਜ ਸੇਵਿਕਾ ਰਜਨੀ ਬਾਲਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ।