ਵਿਰਾਜ ਹੈਲਥ ਕੇਅਰ ਸੈਂਟਰ ’ਚ ਮੁਫ਼ਤ ਕੈਂਪ 26 ਨੂੰ
ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਹੱਡੀਆਂ ਦੇ ਚੈੱਕ ਅਪ ਲਈ ਮੁਫ਼ਤ ਕੈਂਪ 26 ਨੂੰ
Publish Date: Sat, 24 Jan 2026 10:31 PM (IST)
Updated Date: Sat, 24 Jan 2026 10:34 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜ਼ਰ ਤੇ ਆਰਥੋ ਤਲਵੰਡੀ ਚੌਕ, ਗੁਰਦੁਆਰਾ ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਵੱਲੋਂ ਹੱਡੀਆਂ ਦੇ ਚੈੱਕਅਪ ਸਬੰਧੀ ਮੁਫਤ ਕੈਂਪ 26 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ, ਜਿਸ ਵਿਚ ਮਰੀਜ਼ਾਂ ਦੇ ਹੱਡੀਆਂ ਦੇ ਕੈਲਸ਼ੀਅਮ, ਸਕੈਨ, ਬੀਐੱਮਡੀ ਟੈਸਟ ਮੁਫ਼ਤ ਕੀਤੇ ਜਾਣਗੇ ਤੇ ਐਕਸਰੇ, ਡੀਆਰ ਟੈਸਟ ਬਹੁਤ ਹੀ ਘੱਟ ਰੇਟ ਵਿਚ ਕੀਤੇ ਜਾਣਗੇ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੌਰ ਐੱਮਡੀ ਨੇ ਦੱਸਿਆ ਕਿ ਇਸ ਮੁਫਤ ਜਾਂਚ ਕੈਂਪ ਮੌਕੇ ਬਹੁਤ ਹੀ ਘੱਟ ਰੇਟ ਵਿਚ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜ਼ਰ ਤੇ ਆਰਥੋ ਸੈਂਟਰ ਵਿਖੇ ਹੱਡੀਆਂ ਅਤੇ ਜੋੜਾਂ ਦਾ ਇਲਾਜ, ਚਮੜੀ ਦੇ ਰੋਗਾਂ ਦਾ ਇਲਾਜ ਲੇਜ਼ਰ ਨਾਲ, ਹੇਅਰ ਟਰਾਂਸਪਲਾਂਟ, ਜਨਰਲ ਮੈਡੀਸਨ, ਓਪੀਡੀ ਜਨਰਲ ਸਰਜਰੀ, ਆਪ੍ਰੇਸ਼ਨ ਥੀਏਟਰ, ਡੀਆਰ ਐਕਸ ਥਰੀ ਕੋਰੀਓਗ੍ਰਾਫੀ ਪ੍ਰੋਸੈਸਰ, ਆਧੁਨਿਕ ਕੰਪਿਊਟਰ ਲੈਬ, ਏਸੀਜੀ 12 ਚੈਨਲ, ਫੁੱਲ ਬਾਡੀ ਚੈੱਕਅਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਮਰੀਜ਼ ਨੂੰ ਦਾਖਲ ਕਰਨ ਦੀ ਸੁਵਿਧਾ, ਈਈਜੀ ਆਦਿ ਸਹੂਲਤਾਂ ਉਪਲਬਧ ਹਨ। ਹਸਪਤਾਲ ਵੱਲੋਂ ਫਰੀ ਹੋਮ ਸੈਂਪਲ ਕਲੈਕਸ਼ਨ ਤੇ ਫਰੀ ਹੋਮ ਡਿਲੀਵਰੀ ਆਫ ਮੈਡੀਸਨ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਜ ਲਈ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ 26 ਜਨਵਰੀ ਨੂੰ ਲਗਾਏ ਜਾ ਰਹੇ ਫਰੀ ਚੈੱਕਅਪ ਕੈਂਪ ਵਿਚ ਪਹੁੰਚ ਕੇ ਲਾਭ ਪ੍ਰਾਪਤ ਕਰੋ।