ਸਾਬਕਾ ਸਰਪੰਚ ਲਾਡੀ ਆਪ ’ਚ ਸ਼ਾਮਲ
ਸੀਨੀਅਰ ਆਪ ਆਗੂ ਸਰਪੰਚ ਸੌਂਦ ਦੀ ਪ੍ਰੇਰਣਾ ਸਦਕਾ ਸਾਬਕਾ ਸਰਪੰਚ ਰਣਜੀਤ ਸਿੰਘ ਲਾਡੀ ਆਪ ਵਿੱਚ ਸ਼ਾਮਿਲ
Publish Date: Sat, 13 Dec 2025 08:21 PM (IST)
Updated Date: Sat, 13 Dec 2025 08:21 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਹਿੱਤ ਵਿਚ ਲਏ ਜਾ ਰਹੇ ਇਤਿਹਾਸਿਕ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਜਿਸ ਦੇ ਤਹਿਤ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਆਗੂ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਪ੍ਰੇਰਣਾ ਸਦਕਾ ਹਲਕੇ ਦੇ ਪ੍ਰਮੁੱਖ ਪਿੰਡ ਪੱਤੀ ਸਰਦਾਰ ਨਬੀਬਖਸ਼ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਲਾਡੀ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨਾਲ਼ ਆਮ ਆਦਮੀ ਪਾਰਟੀ ਵਿੱ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਸਰਪੰਚ ਰਣਜੀਤ ਸਿੰਘ ਲਾਡੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਇਹ ਪਹਿਲੀ ਭਰਿਸ਼ਟਾਚਾਰ ਮੁਕਤ ਸਰਕਾਰ ਬਣੀ ਹੈ, ਜਿਸ ਨੇ ਪੰਜਾਬੀਆਂ ਨੂੰ ਵਧੀਆ ਸ਼ਾਸਨ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਹੈ। ਇਸ ਮੌਕੇ ਉਨ੍ਹਾਂ ਨੇ ਪਿੰਡ ਠੱਟਾ ਨਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਜਿਥੇ ਆਪਣੇ ਪਿੰਡ ’ਚ ਵਿਕਾਸ ਕਾਰਜਾਂ ਨੂੰ ਵੱਡੇ ਪੱਧਰ ’ਤੇ ਕਰਵਾ ਰਹੇ ਨੇ, ਉੱਥੇ ਹੀ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਲਖਬੀਰ ਸਿੰਘ ਲਾਲੀ ਸੀਨੀਅਰ ਆਪ ਆਗੂ, ਗੁਲਜ਼ਾਰ ਸਿੰਘ ਮੈਂਬਰ, ਮਲਕੀਤ ਸਿੰਘ, ਗੁਰਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ, ਚਰਨਜੀਤ ਸਿੰਘ ਮੋਮੀ, ਦਲਜੀਤ ਸਿੰਘ ਲਾਡੀ, ਸਵਰਨ ਸਿੰਘ ਵਪਾਰੀ, ਸੁਖਦੇਵ ਸਿੰਘ ਦੇਬਾ ਨੰਬਰਦਾਰ, ਇੰਦਰਪਾਲ ਸਿੰਘ ਕੈਨੇਡਾ, ਚਰਨਜੀਤ ਸਿੰਘ ਮੋਮੀ, ਦਲਬੀਰ ਸਿੰਘ ਮਾਸਟਰ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ ਦੀਪਾ, ਅਮਰਜੀਤ ਸਿੰਘ ਚੇਲਾ ਆਦਿ ਹਾਜ਼ਰ ਸਨ।