ਸਾਲਾਨਾ ਮੇਲੇ ’ਤੇ ਸ਼ੇਰਪੁਰੀ ਨੇ ਹਾਜ਼ਰੀ ਲਗਵਾਈ
ਬਾਬਾ ਰਤਨ ਦਾਸ ਵੈਦ ਕਾਦਰੀ ਦੇ ਸਾਲਾਨਾ ਮੇਲੇ ਤੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਹਾਜ਼ਰੀ ਲਗਵਾਈ
Publish Date: Sat, 17 Jan 2026 08:14 PM (IST)
Updated Date: Sat, 17 Jan 2026 08:16 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਬੀਤੇ ਦਿਨੀਂ ਬਾਬਾ ਰਤਨ ਦਾਸ ਵੈਦ ਕਾਦਰੀ ਦੇ ਦਰਬਾਰ ਪੱਤੀ ਹਵੇਲੀ ਵਿਖੇ 26ਵਾਂ ਯਾਦਗਾਰੀ ਮੇਲਾ ਗੱਦੀ ਨਸ਼ੀਨ ਮਾਤਾ ਅਮਰ ਕੌਰ ਜੀ ਦੇ ਆਸ਼ੀਰਵਾਦ ਸਦਕਾ ਬੜੀ ਹੀ ਅਕੀਦਤ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦਰਬਾਰ ਤੇ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਸ਼ਾਮ ਵੇਲੇ ਸੂਫ਼ੀ ਅਤੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀ ਮਸ਼ਹੂਰ ਗਾਇਕਾ ਨਾਜ਼ਿਮਾ ਖਾਨ, ਗਾਇਕ ਰਾਣਾ ਲਹਿਰੀ ਅਤੇ ਉਘੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਆਦਿ ਨੇ ਆਪੋ-ਆਪਣੀ ਗਾਇਕੀ ਦੇ ਜਲਵੇ ਦਿਖਾ ਕੇ ਹਾਜ਼ਰੀ ਭਰੀ। ਇਸ ਮੌਕੇ ਆਈਆਂ ਹੋਈਆਂ ਸਮੂਹ ਸਾਧ ਸੰਗਤਾਂ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਆਏ ਹੋਏ ਕਲਾਕਾਰਾਂ ਤੇ ਪਤਵੰਤੇ ਸੱਜਣਾਂ ਦਾ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਇਕਬਾਲ ਸਿੰਘ ਰੰਧਾਵਾ, ਕ੍ਰਿਸ਼ਨ ਮਲਸਿਆਨੀ, ਸਰਪੰਚ ਗੁਰਪ੍ਰੀਤ ਸਿੰਘ ਤੇ ਸਮੂਹ ਰੰਧਾਵਾ ਪਰਿਵਾਰ ਨੇ ਸਨਮਾਨ ਕੀਤਾ।