ਕਪੂਰਥਲਾ ਦੇ ਸ਼ੇਖੂਪੁਰ ਸਥਿਤ ਘਰ ਦੀ ਛੱਤ 'ਤੇ ਲੱਗੇ BSNL ਦੇ ਟਾਵਰ ਨੂੰ ਲੱਗੀ ਅੱਗ, ਘਰ ਦਾ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ
ਪਰਿਵਾਰਿਕ ਮੈਂਬਰ ਉਸ ਸਮੇਂ ਘਰ ਵਿੱਚ ਰੋਟੀ ਖਾ ਰਹੇ ਸਨ ਕਿ ਅਚਾਨਕ ਬਾਹਰੋਂ ਲੋਕਾਂ ਨੇ ਦੱਸਿਆ ਕਿ ਤੁਹਾਡੀ ਛੱਤ ਉੱਤੇ ਕਾਫ਼ੀ ਧੂਆਂ ਨਿਕਲ ਰਿਹਾ ਹੈ, ਜਦੋਂ ਪਰਿਵਾਰਕ ਮੈਬਰਾਂ ਨੇ ਬਾਹਰ ਆ ਕੇ ਦੇਖਿਆ ਤਾਂ ਟਾਵਰ ਦੇ ਹੇਠਲੇ ਹਿੱਸੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਸਨ।
Publish Date: Sun, 03 May 2026 12:43 PM (IST)
Updated Date: Sun, 03 May 2026 12:46 PM (IST)
ਅਮਰੀਕ ਮੱਲ੍ਹੀ/ ਸੁਖਪਾਲ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ: ਕਪੂਰਥਲਾ ਦੇ ਸ਼ੇਖੂਪੁਰ ਸਥਿਤ ਇਕ ਘਰ ਦੀ ਛੱਤ 'ਤੇ ਲੱਗੇ ਬੀਐਸਐਨਐਲ ਕੰਪਨੀ ਦੇ ਟਾਵਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਨਾਲ ਟਾਵਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸ਼ੇਖੂਪੁਰ ਅੱਡੇ ਉੱਤੇ ਸਥਿਤ ਅਨੋਖ ਸਿੰਘ ਦੇ ਘਰ ਦੀ ਛੱਤ ਉੱਤੇ ਲੱਗੇ ਬੀਐਸਐਨਐਲ ਕੰਪਨੀ ਤੇ ਟਾਵਰ ਨੂੰ ਅਚਾਨਕ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗ ਗਈ। ਪਰਿਵਾਰਿਕ ਮੈਂਬਰ ਉਸ ਸਮੇਂ ਘਰ ਵਿੱਚ ਰੋਟੀ ਖਾ ਰਹੇ ਸਨ ਕਿ ਅਚਾਨਕ ਬਾਹਰੋਂ ਲੋਕਾਂ ਨੇ ਦੱਸਿਆ ਕਿ ਤੁਹਾਡੀ ਛੱਤ ਉੱਤੇ ਕਾਫ਼ੀ ਧੂਆਂ ਨਿਕਲ ਰਿਹਾ ਹੈ, ਜਦੋਂ ਪਰਿਵਾਰਕ ਮੈਬਰਾਂ ਨੇ ਬਾਹਰ ਆ ਕੇ ਦੇਖਿਆ ਤਾਂ ਟਾਵਰ ਦੇ ਹੇਠਲੇ ਹਿੱਸੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਸਨ। ਹੌਲੀ-ਹੌਲੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ। ਕਰੀਬ 10 ਤੋਂ 15 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਵਾਲਿਆਂ ਦੀ ਗੱਡੀ ਮੌਕੇ ਉੱਤੇ ਪਹੁੰਚ ਗਈ ਅਤੇ ਟੀਮ ਨੇ ਤੁਰੰਤ ਹੀ ਅੱਗ ਉੱਤੇ ਕਾਬੂ ਪਾ ਲਿਆ। ਹਾਲਾਂਕਿ ਇਸ ਲੱਗੀ ਅੱਗ ਨਾਲ ਛੱਤ ਉੱਤੇ ਲੱਗੇ ਟਾਵਰ ਦਾ ਹੀ ਨੁਕਸਾਨ ਹੋਇਆ ਹੈ ਜਦ ਕਿ ਪਰਿਵਾਰ ਵਾਲਿਆਂ ਦੇ ਜਾਨੀ ਦੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ ।