ਲਾਰਡ ਮਹਾਵੀਰ ਜੈਨ ਸਕੂਲ 'ਚ ਵਿਦਾਇਗੀ ਪਾਰਟੀ
ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਧੂਮਧਾਮ ਨਾਲ ਵਿਦਾਇਗੀ ਦਿੱਤੀ। ਪੋ੍ਗਰਾਮ ਦਾ ਉਦਘਾਟਨ ਸਕੂਲ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਤੋਂ ਬਾਅਦ ਮਾਂ ਸਰਸਵਤੀ ਜੀ ਦੀ ਮੂਰਤੀ ਅੱਗੇ ਦੀਵੇ ਜਗਾਏ ਗਏ ਅਤੇ ਵਿਦਾਇਗੀ ਸਮਾਰੋਹ ਸ਼ੁਰੂ ਹੋਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੋ੍ਗਰਾਮ, ਡਾਂਸ, ਗਾਇਨ, ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।
Publish Date: Wed, 08 Feb 2023 06:41 PM (IST)
Updated Date: Wed, 08 Feb 2023 06:41 PM (IST)
ਵਿਜੇ ਸੋਨੀ, ਫਗਵਾੜਾ : ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਧੂਮਧਾਮ ਨਾਲ ਵਿਦਾਇਗੀ ਦਿੱਤੀ। ਪੋ੍ਗਰਾਮ ਦਾ ਉਦਘਾਟਨ ਸਕੂਲ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਤੋਂ ਬਾਅਦ ਮਾਂ ਸਰਸਵਤੀ ਜੀ ਦੀ ਮੂਰਤੀ ਅੱਗੇ ਦੀਵੇ ਜਗਾਏ ਗਏ ਅਤੇ ਵਿਦਾਇਗੀ ਸਮਾਰੋਹ ਸ਼ੁਰੂ ਹੋਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੋ੍ਗਰਾਮ, ਡਾਂਸ, ਗਾਇਨ, ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਜੈਨ, ਸਕੱਤਰ ਸੁਭਾਸ਼ ਚੰਦਰ ਜੈਨ, ਖਜ਼ਾਨਚੀ ਲਲਿਤ ਜੈਨ ਅਤੇ ਪਿੰ੍ਸੀਪਲ ਡਾ. ਵਿਕਾਸ ਸੂਦ ਨੇ ਬੱਚਿਆਂ ਨੂੰ ਵਿਦਾਇਗੀ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।