ਹਿੰਦੂ ਕੰਨਿਆ ਕਾਲਜ ’ਚ ਲੈਕਚਰ ਕਰਵਾਇਆ
ਹਿੰਦੂ ਕੰਨਿਆ ਕਾਲਜ ਵਿਖੇ 'ਚਰਿੱਤਰ ਅਤੇ ਸ਼ਖ਼ਸੀਅਤ ਨਿਰਮਾਣ' ਵਿਸ਼ੇ ਤੇ ਐਕਸਟੈਂਸ਼ਨ ਲੈਕਚਰ ਕਰਵਾਇਆ
Publish Date: Sat, 06 Dec 2025 08:41 PM (IST)
Updated Date: Sat, 06 Dec 2025 08:42 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਚਰਿੱਤਰ ਅਤੇ ਸ਼ਖ਼ਸੀਅਤ ਨਿਰਮਾਣ ਵਿਸ਼ੇ ਤੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਪ੍ਰਯੋਜਨ ਵਿਦਿਆਰਥੀਆਂ ਨੂੰ ਚਰਿੱਤਰ ਅਤੇ ਸ਼ਖਸੀਅਤ ਨਿਰਮਾਣ ਦੇ ਟਿਪਸ ਦੱਸਣਾ ਸੀ । ਇਸ ਆਯੋਜਨ ਵਿਚ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬਤੌਰ ਵਿਦਵਾਨ ਵਕਤਾ ਪ੍ਰਮੁੱਖ ਸਾਹਿਤਕਾਰ ਅਤੇ ਉੱਤਰੀ ਭਾਰਤ ਸਿੱਖਿਆ ਸੰਸਕ੍ਰਿਤੀ ਉਥਾਨਿਆਜ਼ ਦੇ ਕੋਆਰਡੀਨੇਟਰ ਜਗਰਾਮ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੈਡਮ ਨਿਤਿਆ ਸ਼ਰਮਾ (ਡਿਪਟੀ ਕੰਟ੍ਰੋਲਰ ਪ੍ਰੀਖਿਆਵਾਂ ਅਤੇ ਮੁਖੀ, ਹਿਊਮਨ ਰਿਸੋਰਸ ਮੈਨੇਜਮੈਂਟ ਪੀਟੀਯੂ) ਨੇ ਪ੍ਰਧਾਨਗੀ ਕਮੇਟੀ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਜਗਰਾਮ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਸੱਚ, ਇਮਾਨਦਾਰੀ, ਅਨੁਸ਼ਾਸਨ, ਸਮੇਂ ਦਾ ਪਾਲਣ, ਵੱਡਿਆ ਦਾ ਸਤਿਕਾਰ, ਨਿਮਰਤਾ, ਆਪਣੀਆਂ ਭਾਵਨਾਵਾਂ ਤੇ ਆਪਣੇ-ਆਪ ’ਤੇ ਕਾਬੂ ਹੋਣ ਵਰਗੀਆਂ ਚੰਗੀਆਂ ਆਦਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਆਦਰਸ਼ ਸ਼ਖਸੀਅਤ ਨੂੰ ਹੀ ਆਪਣਾ ਆਦਰਸ਼ ਬਣਾ ਕੇ ਅਤੇ ਆਪਣਾ ਨਿਰੀਖਣ ਆਪ ਕਰਕੇ ਆਪਣੇ-ਆਪ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਣ ਉਹ ਪੌੜੀਆਂ ਹਨ, ਜਿਨ੍ਹਾਂ ’ਤੇ ਚੜ ਕੇ ਹੀ ਕਾਮਯਾਬੀ ਮਿਲ ਸਕਦੀ ਹੈ। ਇਨ੍ਹਾਂ ਤੋਂ ਬਿਨ੍ਹਾਂ ਸ਼ਖਸੀਅਤ ਨਿਰਮਾਣ ਹੋ ਹੀ ਨਹੀਂ ਸਕਦਾ। ਇਸ ਮੌਕੇ ਡਾ. ਉਦਯਨ ਆਰੀਆ ਜੀ (ਪ੍ਰਿੰਸੀਪਲ, ਗੁਰੂਕੁਲ ਵਿਸ਼ਵ ਵਿਦਿਆਲਿਆ ਕਰਤਾਰਪੁਰ), ਡਾ. ਰਾਜੀਵ ਕੁਮਾਰ (ਮੁਖੀ ਸਿਵਿਲ ਇੰਜੀਨੀਅਰਿੰਗ ਵਿਭਾਗ, ਪੀਟੀਯੂ) ਅਤੇ ਨਵੀਨ ਕੁਮਾਰ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਕਾਰਜਕਾਰੀ ਪ੍ਰਿੰ. ਮੈਡਮ ਸਾਰਿਕਾ ਕਾਂਡਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਲੈਕਚਰ ਦਾ ਅਧਿਆਪਕ ਵਰਗ ਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਵੀ ਲਾਹਾ ਲਿਆ। ਮੰਚ ਸੰਚਾਲਨ ਦੇ ਫਰਜ਼ ਡਾ. ਰੇਨੂੰ ਸੋਨੀ ਨੇ ਬਾਖੂਬੀ ਨਿਭਾਏ।