ਏਡੀਸੀ ਫਗਵਾੜਾ ਸ਼ਿਖਾ ਭਗਤ ਨੇ ਲਹਿਰਾਇਆ ਤਿਰੰਗਾ
ਗਣਤੰਤਰ ਦਿਵਸ ਮੌਕੇ ਕਰਵਾਇਆ ਸਮਾਗਮ
Publish Date: Tue, 27 Jan 2026 07:59 PM (IST)
Updated Date: Tue, 27 Jan 2026 08:01 PM (IST)

ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਗਣਤੰਤਰ ਦਿਹਾੜਾ ਸੀਨੀਅਰ ਸੈਕੰਡਰੀ ਸਕੂਲ਼ ਲੜਕੇ ਫਗਵਾੜਾ ਵਿਖੇ ਐੱਸਡੀਐੱਮ ਜਸ਼ਨਜੀਤ ਸਿੰਘ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਏਡੀਸੀ ਫਗਵਾੜਾ ਸ਼ਿਖਾ ਭਗਤ ਵੱਲੋਂ ਨਿਭਾਈ ਗਈ। ਇਸ ਮੌਕੇ ਕਰਵਾਏ ਸਮਾਗਮ ਵਿਚ ਫਗਵਾੜਾ ਦੇ ਐੱਸਪੀ ਮਾਧਵੀ ਸ਼ਰਮਾ, ਸਬ-ਡਿਵੀਜ਼ਨ ਦੇ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ, ਵਿਧਾਇਕ ਬੀਐੱਸ ਧਾਲੀਵਾਲ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਜੀਮਾਨ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਗੁਰਦੀਪ ਸਿੰਘ ਕੰਗ ਵਿਸ਼ੇਸ ਤੌਰ ’ਤੇ ਸਮਾਗਮ ਦਾ ਹਿੱਸਾ ਬਣੇ। ਏਡੀਸੀ ਵੱਲੋਂ ਮਾਰਚ ਪਾਸਟ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਸਕੂਲ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਕਮਲਾ ਨਹਿਰੂ ਸਕੂਲ ਤੇ ਹੋਰ ਸਕੂਲਾਂ ਦੇ ਬੱਚਿਆਂ ਵੱਲੋਂ ਸ਼ਾਨਦਾਰ ਪੀਟੀ ਸ਼ੋਅ ਤੇ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ। ਏਡੀਸੀ ਸ਼ਿਖਾ ਭਗਤ ਵੱਲੋਂ ਉਘੀਆਂ ਸ਼ਖਸੀਅਤਾਂ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਏਡੀਸੀ ਨੇ ਆਪਣੇ ਸੰਬੋਧਨ ਵਿਚ ਗਣਤੰਤਰ ਦਿਵਸ ਦੇ ਸਮਾਗਮ ਵਿਚ ਆਏ ਹੋਏ ਬੱਚਿਆਂ, ਉਘੀਆਂ ਸ਼ਖਸੀਅਤਾਂ, ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀ ਵਧਾਈ ਦਿੱਤੀ ਤੇ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ’ਤੇ ਵੀ ਚਾਨਣਾ ਪਾਇਆ। ਇਸ ਮੌਕੇ ਬੀਡੀਪੀਓ ਲਖਵਿੰਦਰ ਕਲੇਰ, ਡੀਐੱਸਪੀ ਭਾਰਤ ਭੂਸ਼ਨ, ਐੱਸਐੱਚ ਓ ਊਸ਼ਾ ਰਾਣੀ, ਐੱਸਐੱਚਓ ਸੋਨਮਦੀਪ ਕੌਰ, ਐੱਸਐੱਚਓ ਅਮਨਪ੍ਰੀਤ ਕੌਰ, ਪੰਚਾਇਤ ਸਕਤਰ ਮਲਕੀਤ ਚੰਦ ਆਦਿ ਹਾਜ਼ਰ ਸਨ।