ਨਸ਼ੇ ਦਾ ਸੇਵਨ ਕਰਦਾ ਇਕ ਕਾਬੂ, ਮਾਮਲਾ ਦਰਜ
ਸੰਵਾਦ ਸਹਿਯੋਗੀ, ਜਾਗਰਣ ਫਗਵਾੜਾ :
Publish Date: Wed, 03 Dec 2025 09:37 PM (IST)
Updated Date: Wed, 03 Dec 2025 09:38 PM (IST)
ਫਗਵਾੜਾ : ਫਗਵਾੜਾ ਦੀ ਥਾਣਾ ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਦੇ ਮਾਮਲੇ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਬਖਤਾਵਰ ਰਾਇ ਉਰਫ ਬੱਲੂ ਪੁੱਤਰ ਬਲਵੰਤ ਰਾਇ ਵਾਸੀ ਚਾਚੋਕੀ ਨੂੰ ਫਗਵਾੜਾ ਦੇ ਬੰਗਾ ਰੋਡ ’ਤੇ ਸਥਿਤ ਪੁਰਾਣੇ ਸਿਵਲ ਹਸਪਤਾਲ ਦੇ ਅੰਦਰ ਬੰਦ ਪਏ ਇਕ ਕਮਰੇ ’ਚ ਨਸ਼ੇ ਦਾ ਸੇਵਨ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਖਤਾਵਰ ਰਾਇ ਤੋਂ ਇਕ ਸਿਲਵਰ ਫੁਆਇਲ ਪੇਪਰ, ਇਕ ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ ਹੈ। ਥਾਣਾ ਸਿਟੀ ਪੁਲਿਸ ਨੇ ਬੱਲੂ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।