ਸੰਵਿਧਾਨ ਦੀ ਰਾਖੀ ਲਈ ਕਾਂਗਰਸ ਦੇ ਹੱਥ ਮਜ਼ਬੂਤ ਕਰਨਾ ਜ਼ਰੂਰੀ : ਧਾਲੀਵਾਲ
ਡਾ. ਅੰਬੇਡਕਰ ਦੇ ਸੰਵਿਧਾਨ ਦੀ ਰਾਖੀ ਲਈ ਕਾਂਗਰਸ ਦੇ ਹੱਥ ਮਜਬੂਤ ਕਰਨਾ ਜ਼ਰੂਰੀ - ਧਾਲੀਵਾਲ
Publish Date: Wed, 26 Nov 2025 06:54 PM (IST)
Updated Date: Wed, 26 Nov 2025 06:56 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕਾਂਗਰਸ ਪਾਰਟੀ ਵੱਲੋਂ ਭਾਰਤੀ ਸੰਵਿਧਾਨ ਨੂੰ ਸੰਸਦ ਵੱਲੋਂ ਅਪਣਾਏ ਜਾਣ ਦੀ 76ਵੀਂ ਵਰੇਗੰਢ ਮੌਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਦਿਵਸ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਆਏ ਫਗਵਾੜਾ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਕਾਂਗਰਸ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਾ. ਬੀਆਰ ਅੰਬੇਡਕਰ ਦੀ ਸਖ਼ਤ ਮਿਹਨਤ ਸਦਕਾ ਆਜ਼ਾਦੀ ਤੋਂ ਬਾਅਦ ਤਿਆਰ ਹੋਏ ਭਾਰਤੀ ਸੰਵਿਧਾਨ ਨੂੰ ਦੇਸ਼ ਦੀ ਸੰਸਦ ਵੱਲੋਂ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ। ਇਸ ਲਈ ਅੱਜ ਦੇ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ, ਪਰ ਇਸ ਸਮੇਂ ਦੇਸ਼ ਦੀ ਸੱਤਾ ਜਿਸ ਜਮਾਤ ਦੇ ਹੱਥਾਂ ‘ਚ ਹੈ, ਉਹ ਸੰਵਿਧਾਨ ਨੂੰ ਬਦਲਣ ਵਾਲੀ ਮਾਨਸਿਕਤਾ ਰੱਖਦੀ ਹੈ। ਇਸ ਲਈ ਕਾਂਗਰਸ ਪਾਰਟੀ ਅੱਜ ਦੇਸ਼ ਭਰ ਵਿਚ ‘ਸੰਵਿਧਾਨ ਬਚਾਓ’ ਦਿਵਸ ਮਨਾਉਣ ਲਈ ਮਜਬੂਰ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਕਿਸੇ ਵੀ ਕੋਝੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗੀ। ਇਸ ਦੇ ਲਈ ਸਮੂਹ ਦੇਸ਼ ਵਾਸੀਆਂ ਅਤੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਨਾਗਰਿਕਾਂ ਦਾ ਮੁੱਢਲਾ ਫਰਜ਼ ਹੈ ਕਿ ਉਹ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ। ਕਾਂਗਰਸੀ ਆਗੂਆਂ ਵੱਲੋਂ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਮੇਸ਼ ਡਡਵਿੰਡੀ, ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਕੌਂਸਲਰ, ਦਿਹਾਤੀ ਪ੍ਰਧਾਨ ਫਗਵਾੜਾ ਜਗਪਾਲ ਸਿੰਘ ਨੀਟਾ ਜਗਪਾਲਪੁਰ, ਗੁਰਦਿਆਲ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਪੰਜਾਬ, ਜਗਜੀਵਨ ਲਾਲ ਸਾਬਕਾ ਉਪ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਸਰਜੀਵਨ ਲਤਾ ਸਾਬਕਾ ਮਹਿਲਾ ਕਾਂਗਰਸ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਤੋਂ ਇਲਾਵਾ ਸੀਨੀਅਰ ਆਗੂ ਵਿਨੋਦ ਵਰਮਾਨੀ, ਤੁਲਸੀ ਰਾਮ ਖੋਸਲਾ, ਸੁਰਜੀਤ ਖੇੜਾ, ਸੰਜੀਵ ਟੀਟੂ, ਇੰਸਪੈਕਟਰ ਬਿਕਰਮ ਸਿੰਘ, ਇੰਸਪੈਕਟਰ ਨਰਿੰਦਰ ਸਿੰਘ, ਸੌਰਵ ਜੋਸ਼ੀ, ਸ਼ੈਫੀ ਚੱਢਾ, ਜੋਏ ਉੱਪਲ, ਅਵਤਾਰ ਸਿੰਘ ਮਾਧੋਪੁਰ, ਹੈਪੀ ਡਾਬਰ, ਤਰਨਜੀਤ ਸਿੰਘ, ਜੋਗਾ ਰਾਮ, ਡਾ. ਚਰਨਜੀਤ, ਮੁਨੀਸ਼ ਕਨੌਜੀਆ, ਸੋਹਨ ਸਿੰਘ, ਪਰਮਜੀਤ ਕਾਕਾ ਖਲਵਾੜਾ, ਧੀਰਜ ਘਈ, ਅਸ਼ੋਕ ਮਨੀਲਾ, ਪਰਮਜੀਤ ਧਰਮਸੌਤ, ਗੁਰਚਰਨ ਸਿੰਘ ਸੰਗਤਪੁਰ, ਬਲਜੀਤ ਸਿੰਘ, ਕਰਮਜੀਤ ਬਿੱਟੂ, ਵਿਨੋਦ ਸੋਂਧੀ, ਅਮਰਜੀਤ ਨਿੱਝਰ, ਰੀਨਾ ਰਾਣੀ ਸ਼ਰਮਾ, ਰਾਣੀ ਪੀਪਾਰੰਗੀ ਬਲਾਕ ਪ੍ਰਧਾਨ, ਦਲਵੀਰ ਕੌਰ ਬਲਾਕ ਪ੍ਰਧਾਨ, ਰੂਪ ਲਾਲ ਢੱਡੇ, ਐੱਸਕੇ ਬਹਿਲ, ਡਾ. ਰਮਨ ਸ਼ਰਮਾ, ਕੁਲਵੰਤ ਰਾਏ, ਜਤਿੰਦਰ ਵਰਮਾਨੀ ਕੌਂਸਲਰ, ਮਨਜੀਤ ਸਿੰਘ ਬਰਨਾ, ਕੁਲਤਾਰ ਸਿੰਘ ਮਲਕਪੁਰ, ਭੁਪਿੰਦਰ ਸਿੰਘ ਬਾਜਵਾ ਮਲਕਪੁਰ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਮੁਖਤਿਆਰ ਸਿੰਘ ਭਗਤਪੁਰ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਸਨ। ਤਸਵੀਰ -26ਪੀਐਚਜੀ11