ਬਾਬਾ ਹੁਸ਼ਿਆਰ ਸਿੰਘ ਦੇ ਹੱਕ ਵਿੱਚ ਘਰ-ਘਰ ਚੋਣ ਪ੍ਰਚਾਰ
ਪਿੰਡ ਮਨਿਆਲਾ ’ਚ ਬਾਬਾ ਹੁਸ਼ਿਆਰ ਸਿੰਘ ਦੇ ਹੱਕ ਵਿੱਚ ਘਰ-ਘਰ ਚੋਣ ਪ੍ਰਚਾਰ, ਸਮਰਥਕਾਂ ਨੇ ਦਿਖਾਈ ਮਜ਼ਬੂਤ ਹਾਜ਼ਰੀ
Publish Date: Thu, 11 Dec 2025 09:30 PM (IST)
Updated Date: Fri, 12 Dec 2025 04:18 AM (IST)

ਸਮਰਥਕਾਂ ਨੇ ਦਿਖਾਈ ਮਜ਼ਬੂਤ ਹਾਜ਼ਰੀ ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਨਸੀਰੇਵਾਲ ਜੋਨ ਨੰਬਰ 2 ਤੋਂ ਬਲਾਕ ਸੰਮਤੀ ਲਈ ਉਮੀਦਵਾਰ ਬਾਬਾ ਹੁਸ਼ਿਆਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਨੇ ਹੋਰ ਤੀਬਰਤਾ ਫੜ ਲਈ ਹੈ। ਬਾਬਾ ਹੁਸ਼ਿਆਰ ਸਿੰਘ ਦੇ ਵੋਟਰਾਂ ਅਤੇ ਸਮਰਥਕਾਂ ਵੱਲੋਂ ਪਿੰਡ ਮਨਿਆਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਸਮਰਥਨ ਪ੍ਰਾਪਤ ਕੀਤਾ। ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਬਾਬਾ ਹੁਸ਼ਿਆਰ ਸਿੰਘ ਵੱਲੋਂ ਕੀਤੇ ਗਏ ਪਿੰਡ ਪੱਧਰੀ ਵਿਕਾਸ ਕਾਰਜਾਂ, ਭਵਿੱਖੀ ਯੋਜਨਾਵਾਂ ਅਤੇ ਜਨ-ਹਿੱਤ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਜਾਣੂ ਕਰਵਾਇਆ ਗਿਆ। ਸਮਰਥਕਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਬਲਾਕ ਸੰਮਤੀ ਲਈ ਬਾਬਾ ਹੁਸ਼ਿਆਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਬਾਬਾ ਹੁਸ਼ਿਆਰ ਸਿੰਘ, ਬਖਸ਼ੀ ਸਿੰਘ ਮੈਂਬਰ, ਸੁਰਜੀਤ ਸਿੰਘ, ਪਾਲ ਸਿੰਘ, ਅਵਤਾਰ ਸਿੰਘ, ਚਰਨ ਸਿੰਘ, ਬਲਕਾਰ ਸਿੰਘ, ਗਗਨ ਸਿੰਘ, ਮਾਨਾ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਬਿਕਰਮ ਸਿੰਘ, ਮਨਜੀਤ ਸਿੰਘ ਬਲਾਕ ਪ੍ਰਧਾਨ ਮਨੀਆਲਾ, ਸਰਪੰਚ ਹਰਜਿੰਦਰ ਸਿੰਘ, ਜੱਗਾ ਸਿੰਘ, ਸੋਢੀ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸਿੰਘ, ਮਾਨਾ ਸਿੰਘ, ਜਸਪਾਲ ਸਿੰਘ, ਹਰਜਾਪ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਲੰਬੜ ਸਿੰਘ, ਨਿਰਮਲ ਚੰਦ, ਮਨੀ ਸਿੰਘ, ਮੇਜਰ ਸਿੰਘ, ਹਰੀ ਸਿੰਘ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।