ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਕਰਵਾਏ ਟਰਾਇਲ
ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਆਫ ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰੀ ਸਬ-ਜੂਨੀਅਰ, ਜੂਨੀਅਰ, ਸੀਨੀਅਰ ਵੁਸ਼ੂ ਟਰੈਲ ਕਰਵਾਏ
Publish Date: Thu, 04 Dec 2025 07:26 PM (IST)
Updated Date: Thu, 04 Dec 2025 07:26 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਆਫ ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰੀ ਸਬ-ਜੂਨੀਅਰ, ਜੂਨੀਅਰ, ਸੀਨੀਅਰ ਵੁਸ਼ੂ ਟਰਾਇਲ ਫਾਈਟਰ ਸਪੋਰਟਸ ਜ਼ੋਨ ਕਾਦੂਪੁਰ-ਕਰਤਾਰਪੁਰ ਰੋਡ ਕਪੂਰਥਲਾ ’ਚ ਗਗਨਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਜ਼ਿਲ੍ਹਾ ਵੁਸ਼ੂ ਟਰਾਇਲ ’ਚ ਇਮੈਨੁਅਲ ਸਪੋਰਟਸ ਅਕੈਡਮੀ ਕਪੂਰਥਲਾ, ਹਰਪ੍ਰੀਤ ਮਾਰਸ਼ਲ ਆਰਟਸ ਅਕੈਡਮੀ ਨਡਾਲਾ, ਕਪੂਰਥਲਾ ਸਪੋਰਟਸ ਅਕੈਡਮੀ ਕਪੂਰਥਲਾ, ਫਾਈਟਰ ਸਪੋਰਟਸ ਜ਼ੋਨ ਕਪੂਰਥਲਾ, ਰਿੰਗ ਬਿਸਟ ਬਾਕਸਿੰਗ ਕਲੱਬ ਫਗਵਾੜਾ, ਫਿੱਟ ਆਲ ਵੇਜ਼ ਹਿੱਟ ਕਲੱਬ ਕਪੂਰਥਲਾ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਸਿੰਕਲ ਮੈਟਰ ਦੇ ਸੰਸਥਾਪਕ ਪੁਨੀਤ ਵਰਮਾ ਅਤੇ ਯੂਥ ਸਪੋਰਟਸ ਵੈੱਲਫੇਅਰ ਬੋਰਡ ਅਤੇ ਕਪੂਰਥਲਾ ਦੀ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਵਾਲੀਆ ਇਸ ਵੁਸ਼ੂ ਟਰਾਇਲ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ। ਪੁਨੀਤ ਵਰਮਾ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਦੇ ਮਨਾਂ ਵਿਚ ਮੁਕਾਬਲੇ ਵਿਚ ਹਿੱਸਾ ਲੈਂਦੇ ਸਮੇਂ ਜਿੱਤਣ ਜਾਂ ਹਾਰਨ ਦਾ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਮਨ ਵਿਚੋਂ ਇਸ ਡਰ ਨੂੰ ਦੂਰ ਕਰਕੇ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਜਿੱਤਣਾ ਅਤੇ ਹਾਰਨਾ ਜ਼ਿੰਦਗੀ ਦੇ ਦੋ ਪਹਿਲੂ ਹਨ। ਇਕ ਸੱਚਾ ਖਿਡਾਰੀ ਉਹੀ ਹੁੰਦਾ ਹੈ ਜੋ ਹਿੰਮਤ ਨਾਲ ਸਟੇਜ ’ਤੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਜੀਵ ਵਾਲੀਆ ਵੱਲੋਂ ਖੇਡਾਂ ਲਈ ਕੀਤੇ ਜਾ ਰਹੇ ਕੰਮ ਅਤੇ ਪੰਜਾਬ ਵਿਚ ਬੱਚਿਆਂ ਨੂੰ ਨਵੀਆਂ ਖੇਡਾਂ ਨਾਲ ਜੋੜਨ ਵਿਚ ਉਨ੍ਹਾਂ ਦਾ ਸਮਰਥਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਯੂਥ ਸਪੋਰਟਸ ਵੈੱਲਫੇਅਰ ਬੋਰਡ ਅਤੇ ਜ਼ਿਲ੍ਹਾ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਵੁਸ਼ੂ ਟਰਾਇਲ ਵਿਚ ਚੁਣੇ ਗਏ ਖਿਡਾਰੀਆਂ ਨੇ 7ਵੇਂ ਰਾਜ ਪੱਧਰੀ ਵੁਸ਼ੂ ਫੈਡਰੇਸ਼ਨ ਕੱਪ 2025 ਵਿਚ ਹਿੱਸਾ ਲੈਣਾ ਹੈ, ਜੋ ਕਿ 5 ਦਸੰਬਰ ਤੋਂ 7 ਦਸੰਬਰ, 2025 ਤੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਆਯੋਜਿਤ ਹੋਵੇਗਾ। ਇਸ ਮੌਕੇ ਜਨਰਲ ਸਕੱਤਰ ਗੁਰਚਰਨ ਸਿੰਘ, ਸਮਰਜੀਤ ਸਿੰਘ, ਆਸ਼ਾ ਰਾਣੀ, ਹਰਦੀਪ ਸਿੰਘ ਕੰਗ, ਜਸਵਿੰਦਰ ਸਿੰਘ (ਵੁਸ਼ੂ ਕੋਚ), ਹਰਪ੍ਰੀਤ ਸਿੰਘ (ਵੁਸ਼ੂ ਕੋਚ), ਰਾਬੀਆ (ਵੁਸ਼ੂ ਕੋਚ), ਮੰਨਤ (ਵੁਸ਼ੂ ਕੋਚ), ਪ੍ਰਿੰਸ (ਵੁਸ਼ੂ ਕੋਚ), ਪ੍ਰਦੀਪ ਬਜਾਜ ਹਾਜ਼ਰ ਸਨ।