561 ਪਿੰਡਾਂ ਦੇ ਖਸਰਿਆਂ ਦਾ ਹੋਵੇਗਾ ਡਿਜੀਟਲ ਕਰਾਪ ਸਰਵੇ : ਪੰਚਾਲ
ਕਪੂਰਥਲਾ ਜ਼ਿਲ੍ਹੇ ਦੇ 561 ਪਿੰਡਾਂ ਦੇ ਖਸਰਿਆਂ ਦਾ ਹੋਵੇਗਾ ਡਿਜੀਟਲ ਕਰਾਪ ਸਰਵੇ: ਡਿਪਟੀ ਕਮਿਸ਼ਨਰ
Publish Date: Thu, 22 Jan 2026 08:02 PM (IST)
Updated Date: Thu, 22 Jan 2026 08:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਦਾ ਡਿਜੀਟਲ ਕਰਾਪ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਲਈ ਯੋਗ ਉਮੀਦਵਾਰਾਂ ਕੋਲੋਂ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਅਧੀਨ ਤਹਿਸੀਲ/ਸਬ-ਤਹਿਸੀਲ ਪੱਧਰ ’ਤੇ 561 ਪਿੰਡਾਂ ਦੇ ਖਸਰਿਆਂ ਦਾ ਡਿਜੀਟਲ ਕਰਾਪ ਸਰਵੇ ਕਰਵਾਉਣ ਲਈ ਪ੍ਰਾਈਵੇਟ ਸਰਵੇਅਰਾਂ (ਮਾਨ ਭੇਟਾਂ ਦੇ ਅਧਾਰ ’ਤੇ 10/-ਰੂ ਪ੍ਰਤੀ ਵੈਰੀਫਾਈਡ ਖਸਰਾਂ/ਪਲਾਟ) ਨੂੰ ਹਾਇਰ ਕਰ ਲਈ ਉਮੀਦਵਾਰਾਂ ਪਾਸੋਂ ਮਿਤੀ 26 ਜਨਵਰੀ 2026 ਨੂੰ ਸ਼ਾਮ 5.00 ਵਜੇ ਤੱਕ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਨਿਰਧਾਰਤ ਪ੍ਰਫਾਰਮਾ, ਜੋ ਕਿ ਵੈਬਸਾਈਟ https://kapurthala.gov.in/ ‘ਤੇ ਉਪਲਬਧ ਹੈ, ਨੂੰ ਡਾਕ ਰਾਹੀਂ, ਦਸਤੀ (ਦਫਤਰ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਪੂਰਥਲਾ ਵਿਖੇ) ਜਾਂ ਇਸ ਦਫਤਰ ਦੇ ਈ-ਮੇਲ ਆਈਡੀ deskapurthala@gmail.com /- ‘ਤੇ ਨਿਸ਼ਚਿਤ ਮਿਤੀ ਤੱਕ ਦੇ ਸਕਦੇ ਹਨ। ਉਮੀਦਵਾਰ ਦੀ ਉਮਰ 18 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ । ਇਸ ਡਿਜੀਟਲ ਕਰਾਪ ਸਰਵੇ (ਡੀਸੀਐੱਸ) ਦੌਰਾਨ ਡਾਟਾ ਇਕੱਠਾ ਕਰਨ ਲਈ ਉਮੀਦਵਾਰ ਐਂਡਰਾਇਡ ਫੋਨ ਤੇ ਮੋਬਾਇਲ ਐਪਲੀਕੇਸ਼ਨ ਨੂੰ ਕਿਵੇਂ ਚਲਾਉਣਾ ਹੈ, ਦੀ ਜਾਣਕਾਰੀ ਰੱਖਦਾ ਹੋਵੇ। ਉਮੀਦਵਾਰ ਨੂੰ ਇਸ ਦਫਤਰ ਦੀ ਵੈਬਸਾਈਟ https://kapurthala.gov.in/ ਨੂੰ ਚੈੱਕ ਕਰਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ਼ਤਿਹਾਰ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ /ਸੂਚਨਾ ਕੇਵਲ ਵੈਬਸਾਈਟ ’ਤੇ ਅਪਲੋਡ ਕੀਤੀ ਜਾਵੇਗੀ।