ਪ੍ਰਕਾਸ ਪੁਰਬ ਨੂੰ ਸਮਰਪਿਤ ਪ੍ਰਭਾਤਫੇਰੀ ਸਜਾਈ
ਪ੍ਰਕਾਸ ਪੁਰਬ ਨੂੰ ਸਮਰਪਿਤ ਸਜਾਈ ਪ੍ਰਭਾਤਫੇਰੀ।
Publish Date: Fri, 30 Jan 2026 07:20 PM (IST)
Updated Date: Fri, 30 Jan 2026 07:22 PM (IST)
ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਫਗਵਾੜਾ ਦੇ ਮੁਹੱਲਾ ਪ੍ਰੇਮਪੁਰਾ ਵਿਚ ਸ਼੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਵੱਲੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੁਹੱਲਾ ਪ੍ਰੇਮਪੁਰਾ ਦੀ ਗਲੀ ਨੰਬਰ 1 ਵਿਚ ਪਹੁੰਚੀ, ਜਿਥੇ ਸੰਗਤਾਂ ਨੇ ਮਿਲਕੇ ਸਤਗੁਰੁ ਸ੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੀ ਬਾਣੀ ਦਾ ਵਖਿਆਣ ਕੀਤਾ। ਇਸ ਦੌਰਾਨ ਰਾਜੇਸ਼ ਵਰਮਾ, ਕੁਲਦੀਪ ਸਿੰਘ, ਭੂਪਿੰਦਰ ਕੁਮਾਰ ਸੰਧੂ, ਜੋਗਾ ਸਿੰਘ, ਸੰਦੀਪ ਕੁਮਾਰ ਅਤੇ ਰੋਹਿਤ ਸੰਧੂ ਸਮੇਤ ਹੋਰ ਸੱਜਣਾਂ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਵਿਚ ਸ਼ਾਮਲ ਸ਼ਰਧਾਲੂਆਂ ਨੇ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੰਗਤ ਲਈ ਗੁਰੂ ਦਾ ਲੰਗਰ ਵੀ ਵਰਤਾਇਆ ਗਿਆ।