ਨਵਾਂ ਪਿੰਡ ਭੱਠੇ ਤੋਂ ਮਿਲੀ ਨੌਜਵਾਨ ਦੀ ਲਾਸ਼
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Sat, 24 Jan 2026 09:47 PM (IST)
Updated Date: Sat, 24 Jan 2026 09:49 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਥਾਣਾ ਕੋਤਵਾਲੀ ਤਹਿਤ ਆਉਂਦੇ ਨਵਾਂ ਪਿੰਡ ਭੱਠੇ ’ਚ ਪੁਲਿਸ ਨੂੰ ਇਕ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ। ਪੁਲਿਸ ਨੂੰ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਹੈ। ਪੁਲਿਸ ਅਨੁਸਾਰ ਐਤਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾਣਗੇ। ਮ੍ਰਿਤਕ ਦੀ ਪਛਾਣ 27 ਸਾਲਾ ਬੁੱਧੂ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਵਿਲਾ ਕੋਠੀ ਥਾਣਾ ਕੋਤਵਾਲੀ ਦੇ ਰੂਪ ’ਚ ਹੋਈ ਹੈ। ਲਾਸ਼ ਨੂੰ ਲੈ ਕੇ 2 ਥਾਣਿਆਂ ਸਿਟੀ ਤੇ ਕੋਤਵਾਲੀ ’ਚ ਇਸ ਗੱਲ ਨੂੰ ਲੈ ਕੇ ਉਲਝਨ ਰਹੀ ਕਿ ਇਹ ਪਿੰਡ ਕਿਸ ਥਾਣੇ ਦੀ ਹੱਦ ’ਚ ਹੈ। ਹੁਣ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ’ਤੇ ਕਾਰਵਾਈ ਕਰੇਗੀ।