ਪੈਨਸ਼ਨਰਜ਼ ਅਸੋਸੀਏਸ਼ਨ, ਪਾਵਰਕਾਮ ਅਤੇ ਟਰਾਂਸਕੋ ਸਰਕਲ ਕਪੂਰਥਲਾ ਦੀ ਕਨਵੈਂਨਸ਼ਨ ਹੋਈ
ਪੈਨਸ਼ਨਰਜ ਅਸੋਸੀਏਸ਼ਨ, ਪਾਵਰਕਾਮ ਅਤੇ ਟਰਾਂਸ਼ਕੋ, ਸਰਕਲ ਕਪੂਰਥਲਾ ਦੀ ਕਨਵੈਂਨਸ਼ਨ ਹੋਈ
Publish Date: Mon, 19 Jan 2026 08:46 PM (IST)
Updated Date: Mon, 19 Jan 2026 08:48 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਪੈਨਸ਼ਨਰਜ਼ ਅਸੋਸੀਏਸ਼ਨ, ਪਾਵਰਕਾਮ ਅਤੇ ਟਰਾਂਸਕੋ, ਸਰਕਲ ਕਪੂਰਥਲਾ ਦੀ ਕਨਵੈਂਨਸ਼ਨ ਸਰਕਲ ਪ੍ਰਧਾਨ ਮੁਹੰਮਦ ਯੂਨਸ ਅੰਸਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਸਮੂਲੀਅਤ ਕੀਤੀ। ਇਸ ਕਨਵੈਂਨਸ਼ਨ ਵਿਚ ਸੂਬਾ ਕਮੇਟੀ ਦੇ ਉਪ ਜਨਰਲ ਸਕੱਤਰ ਵਿਸੇਸ਼ ਤੌਰ ’ਤੇ ਸ਼ਾਮਲ ਹੋਏ। ਕਨਵੈਂਨਸ਼ਨ ਵਿਚ ਵੱਖ-ਵੱਖ ਬੁਲਾਰਿਆਂ ਜਿਵੇਂ ਕਿ ਜਗਮੋਹਨ ਸਿੰਘ ਸੀਨੀ. ਮੀਤ ਪ੍ਰਧਾਨ, ਪਿਆਰਾ ਸਿੰਘ ਚੰਦੀ ਸਰਕਲ ਸਕੱਤਰ, ਸਵਿੰਦਰ ਸਿੰਘ ਬੁਟਾਰੀ ਵਿੱਤ ਸਕੱਤਰ, ਸੰਤੋਖ ਸਿੰਘ ਨਾਹਲ, ਨਿਰਮਲ ਸਿੰਘ ਜਹਾਂਗੀਰ, ਅਮਰਦੀਪ ਸਿੰਘ, ਚਰਨਜੀਤ ਸ਼ਰਮਾ, ਸਰੂਪ ਸਿੰਘ ਰਾਣਾ, ਸੁਖਦੇਵ ਸਿੰਘ ਰਾਓਵਾਲੀ, ਅਮਰਜੀਤ ਸਿੰਘ ਥਿੰਦ, ਬਲਦੇਵ ਰਾਜ ਆਦਿ ਨੇ ਬੋਲਦਿਆਂ ਕੇਂਦਰ ਸਰਕਾਰ ਵਲੋਂ ਤਜਵੀਜ਼ ਕੀਤੇ ਗਏ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ ਤੇ ਪਾਸ ਕੀਤੇ ਗਏ ਚਾਰ ਲੇਬਰ ਕੋਡ, ਵੀਬੀ-ਜੀਰਾਮਜੀ ਐਕਟ ਦੀ ਪੁਰਜੋਰ ਨਿਖੇਧੀ ਕੀਤੀ ਗਈ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਬਿਜਲੀ ਸੋਧ ਬਿੱਲ 2025 ਪਾਸ ਹੋ ਜਾਣ ਨਾਲ ਪ੍ਰਾਈਵੇਟ ਕੰਪਨੀਆਂ ਆਪਣੇ ਮੁਨਾਫ਼ੇ ਦੀ ਖਾਤਰ ਆਮ ਲੋਕਾਂ ਨੂੰ ਵੱਧ ਰੇਟ ’ਤੇ ਬਿਜਲੀ ਦੀ ਸਪਲਾਈ ਦੇਣਗੀਆਂ, ਬਿਜਲੀ ਦੀਆਂ ਕਰਾਸ ਸਬਸਿਡੀਆਂ ਬੰਦ ਹੋ ਜਾਣਗੀਆਂ ਅਤੇ ਆਮ ਲੋਕਾਂ ਨੂੰ ਵਾਧੂ ਵਿੱਤੀ ਬੋਝ ਝੱਲਣਾ ਪਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਅਤੇ ਜਨਤਕ ਜਾਇਦਾਦਾਂ ਵੇਚਣ ਦੇ ਫੈਸਲੇ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਇਸ ਤਜਵੀਜ਼ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਸੂਬਾ ਕਮੇਟੀ ਦੇ ਉਪ ਜਨਰਲ ਸਕੱਤਰ ਸਿਵ ਕੁਮਾਰ ਤਿਵਾੜੀ ਨੇ ਕਿਹਾ ਕਿ ਪੂੰਜੀਵਾਦ ਸੰਸਾਰ ਪੱਧਰ ’ਤੇ ਪਨਪ ਰਿਹਾ ਹੈ ਅਤੇ ਕਿਰਤੀ ਲੋਕਾਂ ਨੂੰ ਏਕਾ ਕਰਕੇ ਪੂੰਜੀਵਾਦ ਦੇ ਵਿਰੁੱਧ ਲੜਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਤੇ ਹੋਰ ਮੰਗਾਂ ਮੰਨਣ ਤੋਂ ਟਾਲਾ ਵੱਟੀ ਰੱਖਦੀ ਹੈ ਤਾਂ ਫਰਵਰੀ ਮਹੀਨੇ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਪ੍ਰਤੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਕਨਵੈਂਨਸ਼ਨ ਵਿਚ ਬਲਵਿੰਦਰ ਸਿੰਘ, ਪਿਆਰਾ ਸਿੰਘ, ਰੂੜ ਸਿੰਘ, ਕ੍ਰਿਸ਼ਨ ਗੋਪਾਲ ਗੱਟੀ, ਸਿੰਗਾਰਾ ਸਿੰਘ, ਫੁੰਮਣ ਸਿੰਘ, ਦਰਸ਼ਨ ਸਿੰਘ ਡੱਲਾ, ਨਿਰਮਲ ਸਿੰਘ ਚੰਦੀ, ਖੇਮ ਸਿੰਘ ਤੇ ਹੋਰ ਪੈਨਸ਼ਨਰਜ਼ ਵੱਡੀ ਗਿਣਤੀ ਵਿਚ ਮੌਜੂਦ ਸਨ।