ਘੱਟ-ਗਿਣਤੀਆਂ ਦੀ ਰੱਖਿਆ ਲਈ ਕਾਂਗਰਸ ਪਾਰਟੀ ਸਾਰਥਕ ਕਦਮ ਚੁੱਕ ਰਹੀ : ਪ੍ਰੋ. ਨਾਹਰ
ਘੱਟ ਗਿਣਤੀਆਂ ਦੀ ਰੱਖਿਆ ਲਈ ਕਾਂਗਰਸ ਪਾਰਟੀ ਸਕਾਰਥਕ ਕਦਮ ਚੁੱਕ ਰਹੀ ਹੈ : ਪ੍ਰੋ. ਇਮਾਨੁਏਲ ਨਾਹਰ, ਡਾ.ਸੁਭਾਸ਼ ਥੋਬਾ
Publish Date: Mon, 19 Jan 2026 09:02 PM (IST)
Updated Date: Mon, 19 Jan 2026 09:03 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਭਾਰਤ ਵਿਚ ਵੱਸਦੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਕਾਂਗਰਸ ਪਾਰਟੀ ਸਦਾ ਤੋਂ ਹਾਮੀ ਰਹੀ ਹੈ। ਆਪਣੇ ਰਾਜ ਅੰਦਰ ਘੱਟ ਗਿਣਤੀਆਂ ਦੇ ਹੱਕ-ਹਕੂਕ ਮਹਫੂਜ਼ ਰਹਿਣ, ਇਸ ਲਈ ਕਾਂਗਰਸ ਪਾਰਟੀ ਦਿਨ-ਰਾਤ ਮਿਹਨਤ ਕਰਦੀ ਆ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਇਹ ਸ਼ਬਦ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਇਮਾਨੁਏਲ ਨਾਹਰ ਨੇ ਉਸ ਸਮੇਂ ਕਹੇ, ਜਦੋਂ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਸੁਭਾਸ਼ ਥੋਬਾ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਤਰਨ ਤਾਰਨ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਇਸਾਈ ਭਾਈਚਾਰੇ ਦੇ ਡੈਲੀਗੇਸ਼ਨ ਨੇ ਆਪਣੀਆਂ ਮੁੱਢਲੀਆਂ, ਭਖਦੀਆਂ ਅਤੇ ਭਵਿੱਖੀ ਮੰਗਾਂ ਨੂੰ ਲੈ ਕੇ ਮਿਲਿਆ। ਇਸ ਮੌਕੇ ਸੁਭਾਸ਼ ਥੋਬਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਵੱਸਦਾ ਇਸਾਈ ਭਾਈਚਾਰਾ, ਜੋ ਵੱਡੇ ਪੱਧਰ ‘ਤੇ ਦਲਿਤ, ਬੇਜ਼ਮੀਨਾ ਤੇ ਮਜ਼ਦੂਰ ਵਰਗ ਨਾਲ ਸਬੰਧਤ ਹੈ, ਸਦਾ ਤੋਂ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦਾ ਆ ਰਿਹਾ ਹੈ ਤੇ ਅੱਗੇ ਵੀ ਚਲਦਾ ਰਹੇਗਾ। ਉਨ੍ਹਾਂ ਨੇ ਮਨਰੇਗਾ ਵਰਗੀਆਂ ਗਰੀਬ-ਹਿੱਤ ਸਕੀਮਾਂ ਵਿਚ ਲੁਕਵੇਂ ਢੰਗ ਨਾਲ ਕੀਤੀਆਂ ਤਬਦੀਲੀਆਂ ਨੂੰ ਮੰਦਭਾਗਾ ਕਰਾਰ ਦਿੱਤਾ। ਪ੍ਰੋ. ਇਮਾਨੁਏਲ ਨਾਹਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਜ਼ਿਲ੍ਹੇ ਵਿਚ ਇਸ ਮਾਮਲੇ ‘ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਮੌਕੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਜਸਬੀਰ ਸੰਧੂ, ਸਕੱਤਰ ਯਾਦਵਿੰਦਰ ਲਾਡੀ, ਕੋਆਰਡੀਨੇਟਰ ਰਾਜ ਰੂਫਨ, ਪੰਜਾਬ ਉਪ ਪ੍ਰਧਾਨ ਇਲਿਆਸ ਮਸੀਹ ਸਿੱਧੂ, ਉਪ ਪ੍ਰਧਾਨ ਈਸਾ ਦਾਸ ਟੋਨੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵਾਰਸ ਮਸੀਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਅਬਰਾਹਿਮ, ਪਾਸਟਰ ਟਾਈਟਸ ਅਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਅਹੁਦੇਦਾਰ, ਸਮਾਜ ਸੇਵੀ ਤੇ ਰਾਜਨੀਤਿਕ ਆਗੂ ਹਾਜ਼ਰ ਸਨ।