ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਨੇ ਔਰਤਾਂ ਤੇ ਨੌਜਵਾਨਾਂ ਨੂੰ ਦਿੱਤੀ ਤਰਜ਼ੀਹ
ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਨੇ ਔਰਤਾਂ ਤੇ ਨੌਜਵਾਨਾਂ ਨੂੰ ਦਿੱਤੀ ਤਰਜੀਹ
Publish Date: Sun, 07 Dec 2025 08:48 PM (IST)
Updated Date: Sun, 07 Dec 2025 08:51 PM (IST)

-ਕਪੂਰਥਲਾ ਹਲਕੇ ਦੋ 16 ਜ਼ੋਨਾਂ ਵਿਚੋਂ 9 ’ਚ ਔਰਤ ਉਮੀਦਵਾਰ, 5 ਨੌਜਵਾਨ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਇਸ ਵਾਰ 322 ਉਮੀਦਵਾਰ ਚੋਣ ਮੈਦਾਨ ਵਿਚ ਨਿਤਰੇ ਹਨ, ਜਿਨ੍ਹਾਂ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 44 ਤੇ 5 ਬਲਾਕ ਸੰਮਤੀਆਂ ਦੇ 88 ਜ਼ੋਨਾਂ ਲਈ 278 ਉਮੀਦਵਾਰ ਚੋਣ ਲੜ ਰਹੇ ਹਨ। ਵਿਧਾਨ ਸਭਾ ਹਲਕਾ ਕਪੂਰਥਲਾ ਵਿਚ ਪੈਂਦੇ 16 ਜ਼ੋਨਾਂ ਲਈ ਕਾਂਗਰਸ ਪਾਰਟੀ ਨੇ 9 ਮਹਿਲਾ ਅਤੇ 5 ਨੌਜਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਚੋਣ ਪ੍ਰਚਾਰ ਦੀ ਵਾਗਡੋਰ ਖੁਦ ਸੰਭਾਲ ਰੱਖੀ ਹੈ। ਐੱਸਸੀ ਕੈਟਾਗਰੀ ਲਈ ਰਿਜ਼ਰਵ ਜ਼ੋਨ ਸੁਭਾਨਪੁਰ ਤੋਂ ਕਾਂਗਰਸ ਨੇ ਰਾਜਵੰਤ ਕੌਰ ਪਤਨੀ ਜਗੀਰ ਸਿੰਘ ’ਤੇ ਭਰੋਸਾ ਜਤਾਇਆ ਹੈ। ਮਹਿਲਾਵਾ ਲਈ ਸੁਰੱਖਿਅਤ 2 ਨੰਬਰ ਜ਼ੋਨ ਖੁਖਰੈਣ ਤੋਂ ਅਮਰਬੀਰ ਕੌਰ ਪਤਨੀ ਸੁਖਰਾਜ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਐੱਸਸੀ ਔਰਤਾਂ ਲਈ ਰਾਖਵੇਂ 3 ਨੰਬਰ ਕਾਂਜਲੀ ਜ਼ੋਨ ਤੋਂ ਭੀਲਾ ਨਿਵਾਸੀ ਸੰਦੀਪ ਕੌਰ ਪਤਨੀ ਸੰਦੀਪ ਸਿੰਘ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ। ਇਸ ਵਾਰ ਜਨਰਲ ਕੈਟਾਗਰੀ ਲਈ ਬਣੇ ਨਵਾਂ ਪਿੰਡ 4 ਨੰਬਰ ਜ਼ੋਨ ਤੋਂ ਕਾਂਗਰਸ ਨੇ ਬਹੂਈ ਨਿਵਾਸੀ ਭਜਨ ਸਿੰਘ ਪੁੱਤਰ ਪੂਰਣ ਸਿੰਘ ਨੂੰ ਚੋਣ ਦੰਗਲ ਵਿਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਜਨਰਲ ਕੈਟਾਗਰੀ ਦੇ 5 ਨੰਬਰ ਲੱਖਣ ਕਲਾ ਜ਼ੋਨ ਤੋਂ ਸਤਿੰਦਰ ਪਾਲ ਸਿੰਘ ਪੁੱਤਰ ਦੀਦਾਰ ਸਿੰਘ ਨੂੰ ਟਿਕਟ ਨਾਲ ਨਵਾਜਿਆ ਗਿਆ ਹੈ। ਐੱਸਸੀ ਵਰਗ ਲਈ 6 ਨੰਬਰ ਧੁਆਖੇ ਜਗੀਰ ਜ਼ੋਨ ਤੋਂ ਰਾਣਾ ਗੁਰਜੀਤ ਸਿੰਘ ਦੁਆਰਾ ਮਲਕੀਤ ਸਿੰਘ ਪੁੱਤਰ ਮਹਿੰਗਾ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ । 7 ਨੰਬਰ ਵਡਾਲਾ ਕਲਾ ਵੀ ਐੱਸਸੀ ਵਰਗ ਲਈ ਰਾਖਵਾਂ ਜ਼ੋਨ ਹੈ, ਜਿਸ ਤੋਂ ਸ਼ਸ਼ੀ ਪਾਲ ਪੁੱਤਰ ਗਿਆਨ ਚੰਦ ਚੋਣ ਮੈਦਾਨ ਵਿਚ ਨਿਤਰੇ ਹਨ। ਇੰਬਣ ਜ਼ੋਨ ਐੱਸਸੀ ਵਰਗ ਤੋਂ ਤਲਵੰਡੀ ਮਹਿਮਾ ਜ਼ੋਨ ਐੱਸਸੀ ਵਰਗ ਦੀਆਂ ਮਹਿਲਾਵਾਂ ਲਈ ਰਾਖਵਾਂ ਹੈ। ਇੰਬਣ ਜ਼ੋਨ ਤੋਂ ਕਾਂਗਰਸ ਨੇ ਪਰਮਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਤਲਵੰਡੀ ਮਹਿਮਾ ਜ਼ੋਨ ਤੋਂ ਗੁਰਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਔਰਤਾਂ ਲਈ ਸੁਰੱਖਿਅਤ 10 ਨੰਬਰ ਨੱਥੂ ਚਾਹਲ ਜ਼ੋਨ ਤੋਂ ਧੰਦਲ ਪਿੰਡ ਨਿਵਾਸੀ ਪਲਵਿੰਦਰ ਕੌਰ ਪਤਨੀ ਸੁਖਦੀਪ ਸਿੰਘ ਨੂੰ ਚੋਣ ਲੜਾਈ ਜਾ ਰਹੀ ਹੈ। ਜਨਰਲ ਕੈਟਾਗਰੀ ਵਾਲੇ ਬਲ੍ਹੇਰਖਾਨ ਪੁਰ 11 ਨੰਬਰ ਜ਼ੋਨ ਤੋਂ ਕਾਂਗਰਸ ਪਾਰਟੀ ਨੇ ਪਰਮਵੀਰ ਸਿੰਘ ਮੰਨਣ ਪੁੱਤਰ ਨਿਰਮਲ ਸਿੰਘ ’ਤੇ ਵਿਸ਼ਵਾਸ ਜਤਾਇਆ ਹੈ। ਮਹਿਲਾਵਾਂ ਲਈ ਰਾਖਵੇਂ 12 ਨੰਬਰ ਆਲਮਗੀਰ ਜ਼ੋਨ ਤੋਂ ਕਾਂਗਰਸ ਨੇ ਪਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। 13 ਨੰਬਰ ਕਾਲਾ ਸੰਘਿਆ ਜ਼ੋਨ ਜਿਹੜਾ ਐੱਸਸੀ ਮਹਿਲਾਵਾਂ ਲਈ ਰਾਖਵਾਂ ਹੈ, ਉਸ ਤੋਂ ਕੁਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ। ਮਹਿਲਾ ਵਰਗ ਲਈ ਸੁਰੱਖਿਅਤ 14 ਨੰਬਰ ਸਿੱਧਵਾ ਦੋਨਾਂ ਜ਼ੋਨ ਲਈ ਕਵਿਤਾ ਪਤਨੀ ਰਿੰਕੂ ਨੂੰ ਚੋਣ ਲੜਾਈ ਜਾ ਰਹੀ ਹੈ। ਐੱਸਸੀ ਔਰਤਾਂ ਲਈ ਰਾਖਵੇਂ 15 ਨੰਬਰ ਸੈਦੋਵਾਲ ਜ਼ੋਨ ਤੋਂ ਕਾਂਗਰਸ ਵੱਲੋਂ ਮਨਿੰਦਰ ਕੌਰ ਪਤਨੀ ਗਗਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਨਰਲ ਕੈਟਾਗਰੀ ਵਾਲੇ 16 ਨੰਬਰ ਭਾਣੋ ਲੰਗਾ ਜ਼ੋਨ ਤੋਂ ਕੁਲਵੰਤ ਰਾਏ ਭੱਲਾ ਪੁੱਤਰ ਮਹਿੰਦਰ ਪਾਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।