ਚਾਈਨਾ ਡੋਰ ਨਾਲ ਬੱਚੇ ਦਾ ਹੱਥ ਜ਼ਖ਼ਮੀ
ਚਾਈਨਾ ਡੋਰ ਦੇ ਨਾਲ ਬੱਚੇ ਦਾ ਹੱਥ ਜਖਮੀ
Publish Date: Wed, 28 Jan 2026 09:04 PM (IST)
Updated Date: Thu, 29 Jan 2026 04:14 AM (IST)
ਭੁਲੱਥ ’ਚ ਸ਼ਰੇਆਮ ਹੋ ਰਹੀ ਚਾਈਨਾ ਡੋਰ ਦੀ ਵਿਕਰੀ ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ, ਭੁਲੱਥ : ਸਰਕਾਰ ਵੱਲੋਂ ਚਾਈਨਾ ਡੋਰ ਤੇ ਲਗਾਈ ਪਾਬੰਦੀ ਦੇ ਮੱਦੇ ਨਜ਼ਰ ਬੇਸ਼ੱਕ ਲਗਾਤਾਰ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕਰਦਿਆਂ ਸਖਤਾਈ ਵਰਤੀ ਜਾ ਰਹੀ ਹੈ, ਲੇਕਿਨ ਫਿਰ ਵੀ ਭੁਲੱਥ ਅੰਦਰ ਚਾਈਨਾ ਡੋਰ ਦੀ ਵਿਕੱਰੀ ਸ਼ਰੇਆਮ ਹੋ ਰਹੀ ਹੈ, ਬੀਤੀ ਸ਼ਾਮ 17 ਸਾਲਾ ਬੱਚੇ ਏਕ ਨੂਰ ਸਿੰਘ ਪੁੱਤਰ ਜਸਵੀਰ ਲਾਲ ਵਾਸੀ ਪਿੰਡ ਸਿੱਧਵਾਂ ਦੇ ਹੱਥ ਤੇ ਚਾਈਨਾ ਡੋਰ ਫਿਰ ਜਾਣ ਕਰਕੇ ਗੰਭੀਰ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਇਹੋ ਜਿਹੇ ਖਤਰਨਾਕ ਹਾਦਸੇ ਨਾ ਵਾਪਰ ਸਕਣ।