ਮੋਟਰਸਾਈਕਲ ਚੋਰੀ, ਅਣਪਛਾਤੇ ’ਤੇ ਮਾਮਲਾ ਦਰਜ
ਮੋਟਰਸਾਈਕਲ ਚੋਰੀ ਹੋਣ ਤੇ ਅਣਪਛਾਤੇ ਤੇ ਮਾਮਲਾ ਦਰਜ
Publish Date: Sun, 18 Jan 2026 07:01 PM (IST)
Updated Date: Sun, 18 Jan 2026 07:04 PM (IST)
ਆਸ਼ੀਸ਼ ਸਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਰਾਵਲਪਿੰਡੀ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸ਼ਿਵਮ ਮੱਟੂ ਪੁੱਤਰ ਗਿਆਨ ਚੰਦ ਵਾਸੀ ਦਰਵੇਸ਼ ਪਿੰਡ ਨੇ ਦੱਸਿਆ ਕਿ ਮਿਤੀ 8 ਜਨਵਰੀ ਨੂੰ 10:30 ਵਜੇ ਸਵੇਰੇ ਉਹ ਆਪਣੇ ਮੋਟਰਸਾਈਕਲ ਪੀਬੀ09 ਏਸੀ 4829 ਮਾਰਕਾ ਸਪਲੈਂਡਰ, ਰੰਗ ਕਾਲਾ ’ਤੇ ਜੀਐੱਨਏ ਯੂਨੀਵਰਸਿਟੀ ਗਿਆ ਸੀ ਤੇ ਆਪਣਾ ਮੋਟਰਸਾਈਕਲ ਬਾਹਰ ਪਾਰਕਿੰਗ ਵਿਚ ਖੜਾ ਕਰਕੇ ਅੰਦਰ ਚਲਾ ਗਿਆ। ਜਦੋਂ ਉਹ ਸ਼ਾਮ ਨੂੰ 4 ਵਜੇ ਦੇ ਕਰੀਬ ਯੂਨੀਵਰਸਿਟੀ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਉਕਤ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਰਾਵਲਪਿੰਡੀ ਵਿਖੇ ਅਣਪਛਾਤੇ ਚੋਰ ’ਤੇ ਮਾਮਲਾ ਦਰਜ ਕੀਤਾ ਗਿਆ।