ਬੰਦ ਪਏ ਘਰ ’ਚ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਬੰਦ ਪਏ ਘਰ ਵਿੱਚ ਚੋਰੀ ਕਰਨ ਵਾਲੇ ਇੱਕ ਤੇ ਮਾਮਲਾ ਦਰਜ
Publish Date: Fri, 05 Dec 2025 08:29 PM (IST)
Updated Date: Sat, 06 Dec 2025 04:12 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਬੰਦ ਪਏ ਘਰ ਅੰਦਰ ਵੜਕੇ ਚੋਰੀ ਕਰਨ ਦੇ ਮਾਮਲੇ ’ਚ ਇੱਕ ਮੁਲਜ਼ਮ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਕੁਲਵਿੰਦਰ ਕੌਰ ਪਤਨੀ ਲੇਟ ਜੀਵਨ ਲਾਲ ਵਾਸੀ ਮੁਹੱਲਾ ਨਾਰੰਗ ਸ਼ਾਹਪੁਰ ਨੇ ਦੱਸਿਆ ਕਿ ਉਹ ਤਿੰਨ ਦਸੰਬਰ ਸ਼ਾਮ ਸਾਢੇ ਤਿੰਨ ਵਜੇ ਆਪਣੇ ਪੇਕੇ ਘਰ ਨਵਾਂ ਸ਼ਹਿਰ ਚਲੇ ਗਏ। ਅਤੇ ਮਿਤੀ ਚਾਰ ਦਸੰਬਰ ਨੂੰ ਵਕਤ ਕਰੀਬ 6.30 ਤੇ ਉਸਦੇ ਗੁਆਂਢ ਵਿੱਚ ਰਹਿੰਦੇ ਕੁਲਵਿੰਦਰ ਕੌਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਦੇ ਅੰਦਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਤੇ ਘਰ ਦੀ ਲਾਈਟ ਜਗ ਰਹੀ ਹੈ, ਜਿਸ ਤੇ ਉਸਨੇ ਵਕਤ ਕਰੀਬ 8:30 ਵਜੇ ਆਪਣੇ ਬੱਚਿਆਂ ਸਮੇਤ ਘਰ ਨਾਰੰਸ਼ਾਹਪੁਰ ਆ ਕੇ ਦੇਖਿਆ ਤੇ ਅੰਦਰ ਲੋਹੇ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਕਮਰੇ ਦੇ ਅੰਦਰ ਪਈ ਅਲਮਾਰੀ ਦਾ ਲਾਕ ਵੀ ਟੁੱਟਿਆ ਹੋਇਆ ਸੀ। ਜਦੋਂ ਉਸਨੇ ਅਲਮਾਰੀ ਚੈੱਕ ਕੀਤੀ ਤਾਂ ਅਲਮਾਰੀ ਵਿੱਚੋਂ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਵੱਡੀਆਂ, ਇੱਕ ਜੋੜਾ ਸੋਨੇ ਦੀਆਂ ਵਾਲੀਆਂ ਛੋਟੀਆਂ, ਦੋ ਸੋਨੇ ਦੇ ਟਾਪਸ, ਦੋ ਚਾਂਦੀ ਦੇ ਕੜੇ ,ਚਾਂਦੀ ਦੀਆਂ ਝਾਂਜਰਾਂ ਤੇ 5000 ਰੁਪਏ ਕੈਸ਼ ਗਾਇਬ ਸਨ।ਉਸਨੂੰ ਪਤਾ ਲੱਗਾ ਕਿ ਸੰਦੀਪ ਕੁਮਾਰ ਉਰਫ ਪੀਊਸ ਪੁੱਤਰ ਹਰਬੰਸ ਲਾਲ ਵਾਸੀ ਨਵੀਂ ਆਬਾਦੀ ਮਿਤੀ ਤਿੰਨ ਅਤੇ ਚਾਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰ ਅੰਦਰ ਟੱਪ ਕੇ ਦਾਖਲ ਹੋ ਕੇ ਅਲਮਾਰੀ ਵਿੱਚ ਪਿਆ ਸਮਾਨ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਉਸ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਮਾਮਲਾ ਦਰਜ ਕਰਦੇ ਹੋਏ ਸੰਦੀਪ ਕੁਮਾਰ ਉਰਫ ਪਿਊਸ਼ ਪੁੱਤਰ ਹਰਬੰਸ ਲਾਲ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।