ਕੁੱਟਮਾਰ ਕਰਨ ਵਾਲੇ ਚਾਰ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਚਾਰ ਤੇ ਮਾਮਲਾ ਦਰਜ
Publish Date: Tue, 27 Jan 2026 07:23 PM (IST)
Updated Date: Tue, 27 Jan 2026 07:25 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਚਾਰ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਰਮਨ ਪਤਨੀ ਤਰਸੇਮ ਸਿੰਘ ਪੁੱਤਰੀ ਸਵ. ਕੁਲਵੰਤ ਰਾਏ ਵਾਸੀ ਗੋਬਿੰਦਪੁਰਾ ਨੇ ਦੱਸਿਆ ਕਿ ਮਿਤੀ 22 ਜਨਵਰੀ ਨੂੰ ਕਰੀਬ 10 ਵਜੇ ਦੇ ਰਾਤ ਉਹ ਆਪਣੇ ਮਾਤਾ ਸੁਰਜੀਤ ਕੌਰ ਤੇ ਛੋਟੀ ਲੜਕੀ ਸਮੇਤ ਰਿਸ਼ਤੇਦਾਰਾਂ ਸਰਬਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਦੋ ਕਪੂਰਥਲਾ ਨਾਲ ਆਪਣੇ ਘਰ ’ਚ ਮੌਜੂਦ ਸੀ ਤਾਂ ਅਚਾਨਕ ਤਰਸੇਮ ਸਿੰਘ ਪੁੱਤਰ ਜਰਨੈਲ ਸਿੰਘ, ਸੁਖਜਿੰਦਰ ਸਿੰਘ ਬੱਗਾ, ਇਕ ਨਾਮਲੂਮ ਸਮੇਤ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ ਤੇ ਇਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਚਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।