ਦਾਜ ਲਈ ਤੰਗ ਕਰਨ ਵਾਲੇ ’ਤੇ ਮਾਮਲਾ ਦਰਜ
ਦਾਜ ਦਹੇਜ ਲਈ ਤੰਗ ਕਰਨ ਵਾਲੇ ਤੇ ਮਾਮਲਾ ਦਰਜ
Publish Date: Fri, 09 Jan 2026 07:21 PM (IST)
Updated Date: Fri, 09 Jan 2026 07:24 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਾਜ ਲਈ ਤੰਗ ਕਰਨ ਵਾਲੇ ਇਕ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਤਨਾਮਪੁਰਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸੁਖਬੀਰ ਬਸਰਾ ਪੁੱਤਰ ਗੁਰਨਾਮ ਦਾਸ ਵਾਸੀ ਪਿੰਡ ਮੁੰਨਾ ਥਾਣਾ ਬਹਿਰਾਮ ਜ਼ਿਲ੍ਹਾ ਐੱਸਬੀਐੱਸ ਨਗਰ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਉਮਾ ਬਸਰਾ ਉਮਰ ਕਰੀਬ 35 ਸਾਲ ਦਾ ਵਿਆਹ 26 ਜਨਵਰੀ 2025 ਨੂੰ ਪੂਰੇ ਰੀਤੀ-ਰਿਵਾਜ਼ਾਂ ਨਾਲ ਰਵੀ ਲਾਲ ਪੁੱਤਰ ਸੋਹਣ ਲਾਲ ਵਾਸੀ ਮਾਨਾਵਾਲੀ ਥਾਣਾ ਸਤਨਾਮਪੁਰਾ ਫਗਵਾੜਾ ਨਾਲ ਕੀਤਾ ਗਿਆ ਸੀ। ਉਸ ਦਾ ਜੀਜਾ ਰਵੀ ਲਾਲ ਫਰਾਂਸ ਤੋਂ ਵਿਆਹ ਕਰਵਾਉਣ ਲਈ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਇੰਡੀਆ ਆਇਆ ਸੀ। ਵਿਆਹ ਤੋਂ ਕਰੀਬ ਇਕ ਹਫਤੇ ਬਾਅਦ ਹੀ ਰਵੀ ਲਾਲ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭੈਣ ਉਮਾ ਬਸਰਾ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਜੀਜਾ ਰਵੀ ਲਾਲ ਨੇ ਭੈਣ ਨਾਲ ਕੁੱਟਮਾਰ ਵੀ ਕੀਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਰਵੀ ਲਾਲ ਪੁੱਤਰ ਸੋਹਣ ਲਾਲ ਵਾਸੀ ਮਾਨਾਵਾਲੀ ’ਤੇ 108 ਬੀਐੱਨਐੱਸ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ।