ਲੜਕੀ ਨੂੰ ਵਰਗਲਾਉਣ ਵਾਲੇ ’ਤੇ ਮਾਮਲਾ ਦਰਜ
ਲੜਕੀ ਦੇ ਘਰੋਂ ਜਾਣ ਤੇ ਮਾਮਲਾ ਦਰਜ
Publish Date: Sun, 07 Dec 2025 08:23 PM (IST)
Updated Date: Sun, 07 Dec 2025 08:24 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਕੇਸਰ ਨਾਥ ਪੁੱਤਰ ਕਾਬੂ ਨਾਥ ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਗਿਲਕੋ ਗਰੀਨ ਕੰਪਨੀ ਹੁਸ਼ਿਆਰਪੁਰ ਰੋਡ ਥਾਣਾ ਸਦਰ ਫਗਵਾੜਾ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਹਨ ਦੋ ਲੜਕੀਆਂ ਤੇ ਇਕ ਲੜਕਾ। ਉਹ ਲੇਬਰ ਦਾ ਕੰਮ ਕਰਦਾ ਹੈ ਤੇ ਉਸ ਦੀ ਇਕ ਲੜਕੀ ਰਾਣੀ ਘਰੇਲੂ ਕੰਮ ਕਰਦੀ ਹੈ। ਉਸ ਨੇ ਦੱਸਿਆਕਿ ਉਸਦੀ ਛੋਟੀ ਲੜਕੀ ਕਾਜਲ ਜਿਸ ਦੀ ਉਮਰ 10 ਸਾਲ ਹੈ, ਦੁਕਾਨ ਤੋਂ ਦੁੱਧ ਲੈਣ ਗਈ ਤੇ ਦੁੱਧ ਘਰ ਰੱਖ ਕੇ ਕਿਧਰੇ ਚਲੇ ਗਈ। ਭਾਲ ਕਰਨ ’ਤੇ ਪਤਾ ਲੱਗਾ ਕਿ ਗਿਲਕੋ ਕੰਪਨੀ ਵਿਚ ਹੀ ਮਜ਼ਦੂਰੀ ਕਰਨ ਵਾਲਾ ਲੜਕਾ ਪ੍ਰਮੋਦ ਪੁੱਤਰ ਮਹਿੰਦਰ ਰਿਸ਼ੀ ਵਾਸੀ ਮਧੋਪੁਰਾ ਬਿਹਾਰ ਹਾਲ ਵਾਸੀ ਗਿਲਕੋ ਕੰਪਨੀ ਹੁਸ਼ਿਆਰਪੁਰ ਰੋਡ ਫਗਵਾੜਾ ਉਸਦੀ ਲੜਕੀ ਕਾਜਲ ਨਾਲ ਗੱਲਾਂ ਕਰਦਾ ਸੀ। ਸ਼ਿਕਾਇਤ ’ਚ ਕਿਹਾ ਕਿ ਉਹ ਮੇਰੀ ਲੜਕੀ ਨੂੰ ਵਰਗਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਉਕਤ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਪ੍ਰਮੋਦ ਪੁੱਤਰ ਮਹਿੰਦਰ ’ਤੇ 366, 363 ਏ ਤਹਿਤ ਮਾਮਲਾ ਦਰਜ ਕੀਤਾ ਗਿਆ।