ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨਾਮਜਦਗੀ ਪੱਤਰ ਕੀਤੇ ਦਾਖਲ
ਜਿਲਾ ਕਪੂਰਥਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਵੱਲੋਂ ਧੜੱਲੇ ਨਾਲ ਨਾਮਜਦਗੀ ਪੱਤਰ ਦਾਖਲ ਕੀਤੇ
Publish Date: Thu, 04 Dec 2025 09:59 PM (IST)
Updated Date: Thu, 04 Dec 2025 10:02 PM (IST)

ਮੁਖਤਿਆਰ ਸਿੰਘ ਸੋਢੀ ਦੀ ਅਗਵਾਈ ਹੇਠ ਉਮੀਦਵਾਰਾਂ ਨੇ ਭਰੇ ਕਾਗਜ਼ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਜ਼ਿਲ੍ਹਾ ਪ੍ਰੀਸ਼ਦ ਭਰੋਆਣਾ ਜ਼ੋਨ ਤੋਂ ਹਰਦੀਪ ਸਿੰਘ ਜੱਜ ਨੇ ਆਪਣਾ ਨਾਮਜਦਗੀ ਪੱਤਰ ਏਡੀਸੀ ਨਵਨੀਤ ਕੌਰ ਬੱਲ ਨੂੰ ਮੁਖਤਿਆਰ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਕਪੂਰਥਲਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਦੀ ਅਗਵਾਈ ਹੇਠ ਸੌਂਪਿਆ। ਇਸ ਮੌਕੇ ਚੋਣ ਮਾਹੌਲ ਵਿਚਾਲੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਵੱਡੇ ਜ਼ਜ਼ਬੇ ਨਾਲ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਹਰਦੀਪ ਸਿੰਘ ਜੱਜ ਨੇ ਭਰੋਆਣਾ ਜ਼ੋਨ ਤੋਂ, ਰਾਜਵੀਰ ਕੌਰ ਨੇ ਟਿੱਬਾ ਜ਼ੋਨ ਤੋਂ, ਸੁਖਜੀਤ ਕੌਰ ਨੇ ਫਗਵਾੜਾ ਜ਼ੋਨ ਤੋਂ, ਅਮਰਜੀਤ ਕੌਰ ਨੇ ਫੱਤੂਢੀਂਗਾ ਜ਼ੋਨ ਤੋਂ, ਰਣਜੀਤ ਕੌਰ ਨੇ ਨੰਗਲ ਲੁਬਾਣਾ ਜ਼ੋਨ ਤੋਂ ਨਵਨੀਤ ਕੌਰ ਬੱਲ (ਆਈਏਐੱਸ) ਏਡੀਸੀ ਸੁਲਤਾਨਪੁਰ ਲੋਧੀ ਨੂੰ ਨਾਮਜ਼ਦਗੀ ਪੱਤਰ ਮੁਖਤਿਆਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਅਗਵਾਈ ਹੇਠ ਦਾਖਲ ਕਰਵਾਏ। ਬਲਾਕ ਸੰਮਤੀ ਦੇ 4 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ : ਬਲਦੇਵ ਸਿੰਘ ਨੇ ਭਾਣੋਲੰਗਾ ਜ਼ੋਨ ਤੋਂ, ਸਤਬੀਰ ਸਿੰਘ ਬੱਸੀ ਨੇ ਜੈਨਪੁਰ ਜ਼ੋਨ ਤੋਂ, ਪਰਵਿੰਦਰ ਕੌਰ ਨੇ ਰਾਮਪੁਰ ਜਗੀਰ ਜ਼ੋਨ ਤੋਂ, ਅਮਨਦੀਪ ਕੌਰ ਨੇ ਫੱਤੋਵਾਲ ਜ਼ੋਨ ਤੋਂ ਐੱਸਡੀਐੱਮ ਸੁਲਤਾਨਪੁਰ ਲੋਧੀ ਸ਼੍ਰੀਮਤੀ ਅਲਕਾ ਕਾਲੀਆ ਜੀ ਨੂੰ ਨਾਮਜ਼ਦਗੀ ਪੱਤਰ ਸੌਂਪੇ। ਇਸ ਮੌਕੇ ਮੁਖਤਿਆਰ ਸਿੰਘ ਸੋਢੀ ਦੇ ਨਾਲ ਰਾਜਿੰਦਰ ਸਿੰਘ ਫੌਜੀ, ਕੁਲਵਿੰਦਰ ਸਿੰਘ ਢਿੱਲਵਾਂ, ਸੁਖਜਿੰਦਰ ਸਿੰਘ ਭਗਵਾਨਪੁਰ, ਸੰਤੋਖ ਸਿੰਘ (ਯੂਥ ਪ੍ਰਧਾਨ), ਸਤਬੀਰ ਸਿੰਘ ਬੱਸੀ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਨਾਮ ਸਿੰਘ ਜੱਜ, ਅਮਨਦੀਪ ਸਿੰਘ, ਅਜੇ ਕੁਮਾਰ, ਰਣਜੀਤ ਸਿੰਘ, ਜਸਵਿੰਦਰ ਕੌਰ, ਪ੍ਰੀਤੀ, ਸਪਨਾ, ਚਰਨਜੀਤ ਕੌਰ, ਅਮਨਦੀਪ ਕੌਰ, ਪਰਮਿੰਦਰ ਕੌਰ, ਪੰਮੀ ਆਦਿ ਵਿਅਕਤੀ ਹਾਜ਼ਰ ਸਨ।