ਬ੍ਰਦਰ ਰਾਜਵਿੰਦਰ ਸਿੰਘ ਨੂੰ ਯੂਥ ਪ੍ਰਧਾਨ ਐਲਾਨਿਆ
ਬਰਦਰ ਰਾਜਵਿੰਦਰ ਸਿੰਘ ਨੂੰ ਯੂਥ ਪ੍ਰਧਾਨ ਐਲਾਨਿਆ
Publish Date: Sun, 14 Dec 2025 08:56 PM (IST)
Updated Date: Sun, 14 Dec 2025 08:57 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਦਿ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਐਤਵਾਰ ਦੀ ਤਰ੍ਹਾਂ ਪ੍ਰਾਰਥਨਾ ਸਭਾ ਦਾ ਆਯੋਜਨ ਹੋਇਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ। ਅੱਜ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਪ੍ਰਧਾਨ ਸੰਧਾਵਾਲੀਆ ਨੇ ਸਮੂਹ ਸੰਗਤਾਂ ਦੇ ਇਕੱਠ ਵਿਚ ਬ੍ਰਦਰ ਰਾਜਵਿੰਦਰ ਸਿੰਘ ਨੂੰ ਚਰਚ ਵਿਚ ਯੂਥ ਪ੍ਰਧਾਨ ਐਲਾਨਿਆ ਅਤੇ ਸੰਗਤਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਯੂਥ ਦਾ ਗਠਨ ਕੀਤਾ। ਉਪਰੰਤ ਬ੍ਰਦਰ ਰਾਜਵਿੰਦਰ ਨੇ ਸਮੂਹ ਸੰਗਤਾਂ ਵਿਚ ਖਲੋ ਕੇ ਆਪਣਾ ਇਕ ਪ੍ਰਣ-ਪੱਤਰ ਵੀ ਪੜਿਆ, ਜਿਸ ਵਿਚ ਉਨ੍ਹਾਂ ਪ੍ਰਭੂ ਯਿਸੂ ਮਸੀਹ ਜੀ ਨੂੰ ਹਾਜ਼ਰ ਸਮਝਦਿਆਂ ਪ੍ਰਣ ਕੀਤਾ ਕਿ ਮੈਂ ਆਪਣੀ ਸਮੂਹ ਮੈਨੇਜਮੈਂਟ ਦੇ ਅਧੀਨ ਰਹਿੰਦਿਆਂ ਹੋਇਆ ਜੋ ਵੀ ਕੰਮ ਮੈਨੂੰ ਸੌਂਪਿਆ ਜਾਵੇਗਾ, ਉਸਨੂੰ ਤਨਦੇਹੀ ਨਾਲ ਨਿਭਾਵਾਂਗਾ। ਉਪਰੰਤ ਸੰਗਤਾਂ ਨੂੰ ਪ੍ਰਧਾਨ ਸੰਦਾਵਾਲੀਆ ਨੇ ਦੱਸਿਆ ਕਿ ਰਾਜਵਿੰਦਰ ਪਿਛਲੇ ਬਹੁਤ ਸਮੇਂ ਤੋਂ ਪ੍ਰਭੂ ਯਿਸੂ ਮਸੀਹ ਜੀ ਦੇ ਚਰਨਾਂ ਨਾਲ ਜੁੜ ਕੇ ਬਹੁਤ ਹੀ ਅਣਥੱਕਤਾ ਅਤੇ ਦਲੇਰੀ ਨਾਲ ਸੇਵਾਦਾਰੀ ਦਾ ਕੰਮ ਕਰ ਰਹੇ ਹਨ, ਜਿਸ ਨੂੰ ਵੇਖਦਿਆਂ ਹੋਇਆ ਅੱਜ ਸਮੂਹ ਮੈਨੇਜਮੈਂਟ ਨੇ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਦੀ ਰਹਿਨੁਮਾਈ ਵਿਚ ਇਹ ਫੈਸਲਾ ਲਿਆ ਕਿ ਬ੍ਰਦਰ ਰਾਜਵਿੰਦਰ ਸਿੰਘ ਨੂੰ ਚਰਚ ਵੱਲੋਂ ਯੂਥ ਪ੍ਰਧਾਨ ਐਲਾਨ ਦਿੱਤਾ ਜਾਵੇ ਤਾਂ ਕਿ ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।