ਬ੍ਰਿਟਿਸ਼ ਵਿਕਟੋਰੀਆ ਸਕੂਲ ਦੀ ਸ਼ਾਨਦਾਰ ਪ੍ਰਾਪਤੀ
ਬ੍ਰਿਟਿਸ਼ ਵਿਕਟੋਰੀਆ ਸਕੂਲ ਦੀ ਸ਼ਾਨਦਾਰ ਪ੍ਰਾਪਤੀ
Publish Date: Fri, 30 Jan 2026 09:57 PM (IST)
Updated Date: Fri, 30 Jan 2026 09:58 PM (IST)

22 ਵਿਦਿਆਰਥੀਆਂ ਨੇ ਜਿੱਤਿਆ ਗੋਲਡ ਮੈਡਲ ਆਫ਼ ਐਕਸੀਲੈਂਸ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਨੇ ਇਕ ਵਾਰ ਫਿਰ ਅਕਾਦਮਿਕ ਖੇਤਰ ਵਿਚ ਆਪਣੀ ਮਹੱਤਵਪੂਰਨ ਪਹਿਚਾਣ ਬਣਾਈ ਹੈ। ਐੱਸਓਐੱਫ ਇੰਟਰਨੈਸ਼ਨਲ ਜਨਰਲ ਨੋਲਿਜ਼ ਓਲੰਪਿਆਡ 2025–26 ਵਿਚ ਸਕੂਲ ਦੇ 22 ਹੋਣਹਾਰ ਵਿਦਿਆਰਥੀਆਂ ਨੇ ਗੋਲਡ ਮੈਡਲ ਆਫ਼ ਐਕਸੀਲੈਂਸ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਉਪਲੱਬਧੀ ਤੇ ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਿਦਿਆਰਥੀਆਂ ਵਿਚ ਗਿਆਨ ਪ੍ਰਤੀ ਰੁਚੀ ਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਸ ਓਲੰਪਿਆਡ ਦੀ ਸਫਲ ਤਿਆਰੀ ਕੋਆਰਡੀਨੇਟਰ ਸੋਨੀਆ ਚੱਢਾ ਵੱਲੋਂ ਕੀਤੀ ਗਈ, ਜਿਨ੍ਹਾਂ ਦੇ ਮਾਰਗਦਰਸ਼ਨ ਤੇ ਲਗਾਤਾਰ ਪ੍ਰੇਰਣਾ ਨਾਲ ਵਿਦਿਆਰਥੀਆਂ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ। ਗੋਲਡ ਮੈਡਲ ਆਫ਼ ਐਕਸੀਲੈਂਸ ਜੇਤੂ ਵਿਦਿਆਰਥੀਆਂ ਵਿਚ ਕਲਾਸ ਫਸਟ ਗੁਰਫ਼ਤਿਹ ਸਿੰਘ, ਗੁਰਤਾਜ ਸਿੰਘ ਖਿੰਡਾ, ਮਹਿਤਾਬ ਸਿੰਘ, ਸਮਰ ਸਿੰਘ, ਕਲਾਸ ਸੈਕਿੰਡ ਅੰਮ੍ਰਿਤ ਕੌਰ, ਸਹਿਜਵੀਰ ਸਿੰਘ, ਸਰਗੁਣ ਕੌਰ, ਕਲਾਸ ਥਰਡ ਅਵਲੀਨ ਕੌਰ, ਮਨਸੀਰਤ ਕੌਰ, ਵੰਸ਼ ਪਾਠਕ, ਕਲਾਸ ਫੋਰਥ ਦੇਵ ਸ਼ੁਕਲਾ, ਏਕਮਪ੍ਰੀਤ ਸਿੰਘ, ਜਪਰੀਤ ਕੌਰ ਹਾਂਡਾ, ਜੈਸਿਕਾ ਸਿੰਘ, ਪੁਲਕਿਤ, ਨਵਨੀਤ ਨਾਹਰ, ਸ਼ੁੱਭਵੀਰ ਸਿੰਘ, ਸਿਮਰਨ ਕੌਰ, ਵੰਸ਼ਪ੍ਰੀਤ ਕੌਰ ਕਲਾਸ ਫਿਫਥ ਅਗਮ ਸਿੰਘ, ਹਰਕੰਵਲਵੀਰ ਸਿੰਘ, ਮੰਨਤ ਥਿਹਾਡ ਕਲਾਸ ਸਿਕਸ ਅਭਿਜੋਤ ਸਿੰਘ। ਸਕੂਲ ਪ੍ਰਬੰਧਨ ਨੇ ਸਾਰੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਬ੍ਰਿਟਿਸ਼ ਵਿਕਟੋਰੀਆ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।