205ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ 205ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਆਯੋਜਿਤ
Publish Date: Sat, 17 Jan 2026 07:21 PM (IST)
Updated Date: Sat, 17 Jan 2026 07:24 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ, ਫਗਵਾੜਾ ਵਿਖੇ 205ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਕੇਕੇ ਸਰਦਾਨਾ ਦੀ ਰਹਿਨੁਮਾਈ ਤੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਸਮਾਜ ਸੇਵਕ ਰਮੇਸ਼ ਗਾਬਾ ਨੇ ਸ਼ਿਰਕਤ ਕੀਤੀ। ਪਤਵੰਤਿਆਂ ਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਦੇ ਹੋਏ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਦੇਖ-ਰੇਖ ਹੇਠ ਬਲੱਡ ਬੈਂਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਇਹ ਉਪਰਾਲਾ ਕਰੀਬ 18 ਸਾਲਾਂ ਤੋਂ ਜਾਰੀ ਹੈ, ਜਿਸਦੇ ਤਹਿਤ ਹਰ ਮਹੀਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ। ਅਗਲਾ ਰਾਸ਼ਨ ਵੰਡ ਸਮਾਗਮ 16 ਫਰਵਰੀ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸਹਿਯੋਗ ਲਈ ਸਮਾਜ ਸੇਵੀ ਰਾਜਿੰਦਰ ਸਿੰਘ ਕੋਛੜ (ਖੰਡਵਾਲੇ), ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਵਿਸ਼ਵਾਮਿੱਤਰ ਸ਼ਰਮਾ, ਅਵਤਾਰ ਸਿੰਘ ਕੋਛੜ, ਰਾਜੀਵ ਕੁਮਾਰ (ਮਾਰਬਲ ਰਿਜ਼ੋਰਟ), ਐੱਨਆਰਆਈ ਸਤਪਾਲ ਵਰਮਾ, ਰਮਨ ਨਹਿਰਾ, ਐਡਵੋਕੇਟ ਅੰਕਿਤ ਢੀਂਗਰਾ ਆਦਿ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ, ਰਮਨ ਨਹਿਰਾ, ਸੁਧਾ ਬੇਦੀ ਆਦਿ ਹਾਜ਼ਰ ਸਨ।