ਸਾਫ਼ ਸੁਥਰੀ ਗਾਇਕੀ ਦਾ ਮਾਲਕ ਹੈ ਬੇਗੋਵਾਲ ਦਾ ਉਭਰਦਾ ਗਾਇਕ ਸਫਲ ਸਿੱਧੂ
ਸਾਫ਼ ਸੁਥਰੀ ਗਾਇਕੀ ਦਾ ਮਾਲਕ ਹੈ ਬੇਗੋਵਾਲ ਦਾ ਉਭਰਦਾ ਗਾਇਕ ਸਫਲ ਸਿੱਧੂ
Publish Date: Sat, 15 Nov 2025 10:33 PM (IST)
Updated Date: Sat, 15 Nov 2025 10:35 PM (IST)

ਇਸ਼ਤਿਹਾਰੀ ਪਾਰਟੀ : --ਹੁਣ ਤੱਕ 16 ਗੀਤ ਹੋ ਚੁੱਕੇ ਹਨ ਰਿਕਾਰਡ ਸਫਲ ਸਿੱਧੂ ਨੂੰ ਮਿਲਿਆ ਭਰਵਾਂ ਹੁੰਗਾਰਾ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਬੇਗੋਵਾਲ : ਪੰਜਾਬ ਵਿਚ ਭਾਵੇਂ ਕਲਾਕਾਰਾਂ ਦੀ ਕੋਈ ਕਮੀ ਨਹੀਂ ਪਰ ਸਾਫ-ਸੁਥਰੀ ਗਾਇਕੀ ਵਾਲੇ ਕੁਝ ਹੀ ਚੇਹਰੇ ਨਜ਼ਰ ਆਉਂਦੇ ਹਨ। ਕੁੱਝ ਸਮਾਂ ਪਹਿਲਾਂ ਹੀ ਗਾਇਕੀ ਵਿਚ ਕਦਮ ਰੱਖਣ ਵਾਲੇ ਕਸਬਾ ਬੇਗੋਵਾਲ ਦੇ ਨੌਜਵਾਨ ਸਫਲ ਸਿੱਧੂ ਨੇ 16 ਗਾਣੇ ਰਿਕਾਰਡ ਕਰਵਾ ਕੇ ਆਪਣੀ ਵਿਲੱਖਣ ਪਛਾਣ ਬਣਾ ਲਈ ਹੈ। ਬੀਤੇ ਸਮੇਂ ਦੁਸਹਿਰੇ ਦੌਰਾਨ ਖੁੱਲ੍ਹੇ ਅਖਾੜੇ ਵਿਚ ਉਸ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸਾਫ਼-ਸੁਥਰੀ ਗਾਇਕੀ ਦੇ ਮਾਲਕ ਸਫ਼ਲ ਸਿੱਧੂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਆਸਟ੍ਰੇਲੀਆ ਦੇ ਟੂਰ ’ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਾਇਕੀ ਦੇ ਖੇਤਰ ਵਿਚ ਦਾਖਲ ਹੋਣ ’ਚ ਉਨ੍ਹਾਂ ਦੇ ਪਿਤਾ ਉੱਘੇ ਕਾਰੋਬਾਰੀ ਰਜੇਸ਼ ਖਿੰਦਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪਰਿਵਾਰ ਵਿਚ ਬੈਠ ਕੇ ਸੁਣਨ ਵਾਲੇ ਗੀਤਾਂ ਨੂੰ ਹੀ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਮਸ਼ਹੂਰ ਲੇਖਕ ਓਹੜਪੁਰੀ ਵੀ ਸਮੇਂ-ਸਮੇਂ ਤੇ ਉਨ੍ਹਾਂ ਨੂੰ ਗਾਈਡ ਕਰਦੇ ਰਹਿੰਦੇ ਹਨ। ਸਫਲ ਸਿੱਧੂ ਦੀ ਮਿੱਠੀ ਗਾਇਕੀ ਨੂੰ ਬੇਗੋਵਾਲ ਕਸਬੇ ਦੇ ਸਾਬਕਾ ਕੌਂਸਲਰ ਸੰਗਤ ਸਿੰਘ ਸੁਦਾਮਾ, ਚੇਅਰਮੈਨ ਵਿਕਾਸ ਜੁਲਕਾ, ਪ੍ਰਧਾਨ ਅਜੀਤਪਾਲ ਸਿੰਘ ਬੰਟੀ, ਰਮਨਦੀਪ ਸਿੰਘ ਨੇ ਖੂਬ ਸਰਾਹਿਆ। ਕੈਪਸ਼ਨ: 15ਕੇਪੀਟੀ55