ਉਤਸ਼ਾਹ ਨਾਲ ਮਨਾਈ ਗਈ ਬਸੰਤ ਪੰਚਮੀ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੜੇ ਉਤਸਾਹ ਨਾਲ ਮਨਾਈ ਗਈ ਬਸੰਤ ਪੰਚਮੀ
Publish Date: Thu, 22 Jan 2026 09:45 PM (IST)
Updated Date: Thu, 22 Jan 2026 09:48 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਇਕ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੂਜੀ ਕਲਾਸ ਦੇ ਵਿਦਿਆਰਥੀ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਸ਼ਾਮਲ ਹੋਏ। ਪੀਲਾ ਰੰਗ ਖੁਸ਼ੀ, ਸਕਾਰਾਤਮਕਤਾ ਤੇ ਬਸੰਤ ਰੁੱਤ ਦਾ ਪ੍ਰਤੀਕ ਹੈ। ਇਸ ਪ੍ਰੋਗਰਾਮ ਵਿਚ ਸਕੂਲ ਪ੍ਰਬੰਧਨ ਤੋਂ ਚੇਅਰਪਰਸਨ ਸ੍ਰੀਮਤੀ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਸ੍ਰੀਮਤੀ ਰੁਚੀ ਆਨੰਦ ਦਾ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਸਵਾਗਤ ਕੀਤਾ। ਮੈਨੇਜਮੈਂਟ ਦੇ ਮੈਂਬਰਾਂ ਦੀ ਹਾਜ਼ਰੀ ਨੇ ਇਸ ਆਯੋਜਨ ਨੂੰ ਸ਼ਾਨਦਾਰ ਬਣਾਇਆ ਤੇ ਇਹ ਵਿਦਿਆਰਥੀਆਂ ਲਈ ਵੱਡਾ ਆਸ਼ੀਰਵਾਦ ਸਾਬਤ ਹੋਇਆ। ਦਿਨ ਦੀ ਸ਼ੁਰੂਆਤ ਮੈਨੇਜਮੈਂਟ ਦੇ ਮੈਂਬਰਾਂ, ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਵੱਲੋਂ ਮਾਤਾ ਸਰਸਵਤੀ ਦੀ ਪੂਜਾ-ਅਰਚਨਾ ਨਾਲ ਕੀਤੀ ਗਈ। ਪ੍ਰੋਗਰਾਮ ਦੌਰਾਨ ਸੱਤਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਉੱਤੇ ਗੀਤ ਪੇਸ਼ ਕੀਤੇ। ਇਸ ਦੇ ਬਾਅਦ ਚੌਥੀ, ਪੰਜਵੀਂ ਤੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੇ ਸੁੰਦਰ ਪੰਜਾਬੀ ਲੋਕ ਨਾਚ ਪੇਸ਼ ਕੀਤਾ। ਪੰਜਵੀਂ ਕਲਾਸ ਦੀ ਵਿਦਿਆਰਥਣ ਅਦਿਤੀ ਨੇ ਬਸੰਤ ਪੰਚਮੀ ਦੇ ਮਹੱਤਵ ਤੇ ਸਧਾਰਨ ਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਭਾਸ਼ਣ ਦਿੱਤਾ। ਇਸ ਮੌਕੇ ਤੇ ਐਕਟਿਵਿਟੀ ਇੰਚਾਰਜ ਨੇਹਾ ਜੋਸ਼ੀ ਨੇ ਬਸੰਤ ਪੰਚਮੀ ਦੇ ਮਹੱਤਵ ਤੇ ਵਿਦਿਆਰਥੀਆਂ ਨੂੰ ਸਾਂਸਕ੍ਰਿਤਿਕ ਤੇ ਸਿੱਖਿਆਤਮਕ ਸਿੱਖਿਆ ਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ’ਚ ਐਕਟਿਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਕਰੁਣਾ, ਐਗਜ਼ਾਮੀਨੇਸ਼ਨ ਇੰਚਾਰਜ ਨਿਰਮਲ ਜੋਤੀ, ਪੂਜਾ ਦਾਵਰ, ਸੁਰਕਮਾ, ਰਵਿੰਦਰਜੀਤ, ਭਾਵਨਾ ਲਤਾ ਤੇ ਕਿਰਣ ਨੰਦਾ ਨੇ ਭਰਪੂਰ ਸਹਿਯੋਗ ਦਿੱਤਾ।