ਅਰਸ਼ਦੀਪ ਸਿੰਘ ਐਮਡੀ ਐਤਵਾਰ ਨੂੰ ਕਰਨਗੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ : ਢਿੱਲੋਂ/ਖਾਲਸਾ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਦੀ ਮੀਟਿੰਗ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਸੰਚਾਲਕ ਮਾਸਟਰ ਨਰੇਸ਼ ਕੋਹਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਮਾਸਟਰ ਨਰੇਸ਼ ਕੋਹਲੀ ਅਤੇ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਦੇ ਐਤਵਾਰ ਦੇ ਮੈਚ ਦਾ ਉਦਘਾਟਨ ਸਵੇਰੇ 10 ਵਜੇ ਅਰਸ਼ਦੀਪ ਸਿੰਘ ਐਮਡੀ ਬ੍ਰਿਟਿਸ਼ ਵਿਕਟੋਰੀਆ ਸਕੂਲ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨੂੰ ਵੀ ਅਜਿਹੇ ਰਾਜ ਪੱਧਰੀ ਟੂਰਨਾਮੈਂਟ ਨਾਲ ਹੁੰਗਾਰਾ ਮਿਲੇਗਾ। ਪ੍ਰਧਾਨ ਜਤਿੰਦਰ ਸਿੰਘ ਖਾਲਸਾ ਅਤੇ ਮੀਤ ਪ੍ਰਧਾਨ ਅੰਗਰੇਜ ਸਿੰਘ ਡੇਰਾ ਸੈਯਦਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਸਰਾ ਇਨਾਮ 51 ਹਜ਼ਾਰ ਹੈ। ਇਸ ਟੂਰਨਾਮੈਂਟ ਵਿੱਚ ਮਾਲਵਾ, ਦੁਆਬਾ, ਮਾਝੇ ਤੋਂ 16 ਟੀਮਾਂ ਭਾਗ ਲੈ ਰਹੀ ਹਨ । ਐਤਵਾਰ ਦੇ ਮੈਚਾਂ ਸਮੇਂ ਪਹਿਲਾ ਮੁਕਾਬਲਾ ਸ਼ਹੀਦ ਊਧਮ ਸਿੰਘ ਕਲੱਬ ਪਰਮਜੀਤਪੁਰ ਅਤੇ ਫਰੈਂਡਸ ਕਲੱਬ ਮੁਹੰਮਦ ਪੁਰਾ ਪੱਟੀ ਵਿਚਕਾਰ ਹੋਵੇਗਾ ਅਤੇ ਦੂਜਾ ਮੁਕਾਬਲਾ ਰਣਜੀਤ ਸੈਣੀ ਭੀਮ ਕਦੀਮ ਅਤੇ ਬਿਆਸ ਕ੍ਰਿਕਟ ਕਲੱਬ ਦੇ ਵਿਚਕਾਰ ਹੋਵੇਗਾ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ, ਯਸ਼ ਥਿੰਦ ਨੇ ਸੁਲਤਾਨਪੁਰ ਲੋਧੀ ਦੇ ਖੇਡ ਪ੍ਰੇਮੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਟੂਰਨਾਮੈਂਟ ਦਾ ਹਿੱਸਾ ਬਣੋ ਅਤੇ ਹਰ ਐਤਵਾਰ ਨੂੰ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਪਹੁੰਚੋ।
ਦਰਸ਼ਕਾਂ ਲਈ ਲੱਕੀ ਕੁਪਨ ਕੱਢੇ ਜਾਣਗੇ ਅਤੇ ਲੰਗਰ ਹਰ ਐਤਵਾਰ ਅਤੁੱਟ ਚੱਲੇਗਾ। ਸਾਰੇ ਹੀ ਦਰਸ਼ਕ ਸ਼ਹਿਰ ਨਿਵਾਸੀ ਕ੍ਰਿਕਟ ਟੂਰਨਾਮੈਂਟ ਵਿੱਚ ਜਰੂਰ ਪਹੁੰਚਣ । ਮਾਸਟਰ ਨਰੇਸ਼ ਕੋਹਲੀ ਨੇ ਦਸਿਆ ਇਸ ਟੂਰਨਾਮੈਂਟ ਨੂੰ ਵਾਹਿਗੁਰੂ ਅਕੈਡਮੀ ਦੇ ਐਮਡੀ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਸਪੋਂਸਰ ਕਰ ਰਹੇ ਹਨ । ਇਸ ਟੂਰਨਾਮੈਂਟ ਵਿੱਚ ਅਮਨ ਕਨੇਡਾ, ਨੱਥਾ ਸਿੰਘ ਅਮਰੀਕਾ, ਸਕੱਤਰ ਸਿੰਘ ਕਨੇਡਾ, ਗੁਰਦੀਪ ਸਿੰਘ ਦਿਓ, ਮਨਦੀਪ ਸਿੰਘ ਸਰਪੰਚ ਵੀ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਸ ਮੌਕੇ ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ, ਯਸ਼ ਥਿੰਦ, ਮੁਕੇਸ਼ ਚੌਹਾਨ, ਰਜੇਸ਼ ਕੁਮਾਰ ਰਾਜੂ, ਰਣਜੀਤ ਸਿੰਘ ਸੈਣੀ, ਨਿਰਮਲ ਸਿੰਘ ਲੈਬ, ਜਸਜੀਤ ਸਿੰਘ, ਜਗਜੀਤ ਸਿੰਘ ਪੰਛੀ, ਚਤਰ ਸਿੰਘ, ਦਲਜੀਤ ਸਿੰਘ ਜੈਨਪੁਰ, ਨਿਰਮਲ ਸਿੰਘ ਏਕਮ ਪਬਲਿਕ ਸਕੂਲ, ਕੁਲਜੀਤ ਸਿੰਘ ਡਡਵਿੰਡੀ ,ਡਾਕਟਰ ਬਾਵਾ ਸਿੰਘ , ਪ੍ਰੋ ਬਲਦੇਵ ਸਿੰਘ ਟੀਟਾ, ਅਮਰਜੀਤ ਸਿੰਘ ,ਸੁਰਿੰਦਰ ਸਿੰਘ, ਅਮਰਜੀਤ ਸਿੰਘ, ਕੋਚ ਸੋਢੀ ਲੋਹੀਆਂ, ਪ੍ਰਦੀਪ ਸ਼ਰਮਾ ਹਾਜ਼ਰ ਸਨ ।