ਐਂਟੀ ਡਰੱਗ ਕਲੱਬ ਨੇ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ
ਐਂਟੀ ਡਰੱਗ ਕਲੱਬ ਦੁਆਬਾ ਵੱਲੋਂ ਉਲਾਈਵ ਰਿਜੋਰਟ ਵਿਖੇ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ
Publish Date: Fri, 21 Nov 2025 07:58 PM (IST)
Updated Date: Fri, 21 Nov 2025 07:58 PM (IST)

- ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹਾ : ਡਾ. ਭੂਟਾਨੀ - ਸੈਮੀਨਾਰ ਦਾ ਮੁੱਖ ਉਦੇਸ਼ ਨਸ਼ਾ ਮੁਕਤੀ ਭਾਰਤ ਅਭਿਆਨ ਨੂੰ ਸਫਲ ਬਣਾਉਣਾ : ਗਗਨਦੀਪ ਸਿੰਘ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਡਾ. ਐੱਮਐੱਸ ਭੂਟਾਨੀ ਵੱਲੋਂ ਉਲਾਈਵ ਰਿਜ਼ੋਰਟ ਵਿਖੇ ਡਰੱਗਜ਼ ਤੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐਂਟੀ ਡਰੱਗ ਕਲੱਬ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਸੈਮੀਨਾਰ ਐਂਟੀ ਡਰੱਗ ਕਲੱਬ ਦੁਆਬਾ ਨੇ ਕਰਵਾਇਆ ਹੈ, ਉਸ ਲਈ ਉਹ ਸਭ ਤੋਂ ਪਹਿਲਾਂ ਆਈਐੱਮਏ ਪ੍ਰਧਾਨ ਡਾ. ਐੱਮਐੱਸ ਭੂਟਾਨੀ ਨੂੰ ਵਧਾਈ ਦਿੰਦੇ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੈਮੀਨਾਰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਦੇਸ਼ ਖਾਸ ਤੌਰ ’ਤੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਤੇ ਹਾਨੀਕਾਰਕ ਪ੍ਰਭਾਵ ਬਾਰੇ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਇੱਕ ਸਿਹਤਮੰਦ ਨਸ਼ਾ ਮੁਕਤੀ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ ਸਾਡੀ ਸਿਹਤ ਲਈ ਹਾਨੀਕਾਰਕ ਹੈ, ਬਲਕਿ ਵਿਅਕਤੀਤਵ ਵਿਕਾਸ, ਸਿੱਖਿਆ ਅਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਮੁਕਤ ਭਾਰਤ ਬਣਾਉਣਾ ਹੈ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ ਚੰਗਾ ਮਾਹੌਲ ਸਿਰਜਣਾ ਜ਼ਰੂਰੀ ਹੈ। ਇਸ ਮੌਕੇ ਆਈਐੱਮਏ ਦੇ ਪ੍ਰਧਾਨ ਡਾ. ਭੂਟਾਨੀ ਨੇ ਕਿਹਾ ਕਿ ਅੱਜ ਨਸ਼ੇ ਦੀ ਲੱਤ ਸਾਡੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਹੀ ਹੈ। ਅਨੇਕਾਂ ਹੀ ਘਰਾਂ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀ ਮੌਤ ਦਾ ਮਾਤਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਕਰਵਾ ਕੇ ਸਾਨੂੰ ਨਸ਼ਾ ਮੁਕਤੀ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤੇ ਇਸ ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ। ਡਾ. ਭੂਟਾਨੀ ਨੇ ਦੱਸਿਆ ਕਿ ਪੂਰੀ ਦੁਨੀਆ ਨਸ਼ੀਲੇ ਪਦਾਰਥਾਂ ਦੀ ਲੱਤ ਦੇ ਖ਼ਤਰੇ ਨਾਲ ਜੂਝ ਰਹੀ ਹੈ, ਜਿਸ ਦਾ ਘਰੇਲੂ ਜੀਵਨ ਵਿਅਕਤੀ, ਪਰਿਵਾਰ ਤੇ ਸਮਾਜ ਦੇ ਇੱਕ ਵੱਡੇ ਵਰਗ ਦੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਇਸ ਮੌਕੇ ਚਾਈਲਡ ਸਪੈਸ਼ਲਿਸਟ ਡਾ. ਹਰਜੀਤ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਅਭਿਆਨ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਤੇ ਖਾਤਮੇ ਦੇ ਉਦੇਸ਼ ਲਈ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸੀ ਸਹਿਯੋਗ ਨਾਲ ਨਸ਼ਿਆਂ ਦੀ ਲੱਤ ਨੂੰ ਖਤਮ ਕਰਨਾ ਹੈ। ਉਨਾਂ ਸਮੂਹ ਸੱਜਣਾਂ ਨੂੰ ਆਪਣੇ ਗੁਆਂਢੀ ਦੇ ਪਰਿਵਾਰ ਨੂੰ ਘੱਟ ਤੋਂ ਘੱਟ ਦੋ ਮੈਂਬਰਾਂ ਨੂੰ ਨਸ਼ਾ ਮੁਕਤੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਕਿਹਾ। ਸਮਾਗਮ ਨੂੰ ਰੋਟੇ. ਡਾ. ਪੂਜਾ ਕਪੂਰ ਪ੍ਰਧਾਨ ਰੋਟਰੀ ਜਲੰਧਰ ਵੈਸਟ, ਰੋਟੇ ਡਾ. ਸਰਬਜੀਤ ਸਿੰਘ ਸਾਬਕਾ ਗਵਰਨਰ ਰੋਟਰੀ ਕਲੱਬ, ਰੋਟੇ ਡਾ. ਬੀਐੱਸ ਮੋਮੀ ਚਾਈਲਡ ਸਪੈਸ਼ਲਿਸਟ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀਐੱਸਪੀ ਹਰਗੁਰਦੇਵ ਸਿੰਘ ਨੇ ਜਨਤਾ ਤੋਂ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨਾਲ ਸਹਿਯੋਗ ਕਰਨ ਲਈ ਕਿਹਾ। ਇਸ ਸਮੇਂ ਉਲਾਈਵ ਰਿਜ਼ੋਰਟ ਦੇ ਐੱਮਡੀ ਇੰਦਰਪਾਲ ਸਿੰਘ ਨੇ ਸੈਮੀਨਾਰ ਦੀ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ ਤੇ ਪ੍ਰਮੁੱਖ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗਗਨਦੀਪ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ, ਨਵਪ੍ਰੀਤ ਸਿੰਘ ਐੱਮਡੀ, ਪ੍ਰੋਫੈਸਰ ਐੱਮਐੱਸ ਥਿੰਦ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ, ਵਿੱਕੀ, ਪ੍ਰਿੰਸੀਪਲ ਰਮਿੰਦਰ ਕੌਰ, ਪਰਵਿੰਦਰ ਸਿੰਘ, ਮਲਕੀਤ ਕੌਰ, ਹਰਜਿੰਦਰ ਕੌਰ, ਅਲਕਾ ਛੁਰਾ, ਕੁਲਵੰਤ ਕੌਰ ਵਿਰਦੀ, ਸੁਰਜੀਤ ਕੌਰ, ਮਧੂ ਵਾਲੀਆ, ਕੋਮਲ, ਜਸਪਾਲ ਕੌਰ ਆਦਿ ਹਾਜ਼ਰ ਸਨ।