ਰਾਣਾ ਧੜੇ ਦੇ ਸਮਰਥਕਾਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ
ਬਿਨਾ ਪਾਰਟੀ ਸਿੰਬਲ ਅਜ਼ਾਦ ਤੌਰ ’ਤੇ ਚੋਣ ਉਮੀਦਵਾਰ,ਨਾਮਜ਼ਦਗੀ ਦਾਖ਼ਲ ਸਮੇਂ ਰਾਣਾ ਸਮਰਥਕਾਂ ਵਿੱਚ ਦਿਸਿਆ ਭਾਰੀ ਜੋਸ਼
Publish Date: Thu, 04 Dec 2025 09:54 PM (IST)
Updated Date: Thu, 04 Dec 2025 09:56 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੜੇ ਦੇ ਸਮੂਹ ਉਮੀਦਵਾਰ ਬਲਾਕ ਸੰਮਤੀ ਚੋਣਾਂ ਵਿਚ ਬਿਨਾਂ ਪਾਰਟੀ ਸਿੰਬਲ ਅਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਉੱਤਰੇ ਹਨ। ਅੱਜ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ, ਜਿਨ੍ਹਾਂ ਵਿਚ ਕਮਾਲਪੁਰ ਜ਼ੋਨ ਤੋਂ ਬਲਵੀਰ ਸਿੰਘ, ਕਮਾਲਪੁਰ ਜ਼ੋਨ ਤੋਂ ਸੁਖਦੇਵ ਰਾਜ, ਨਸੀਰੇਵਾਲ ਜ਼ੋਨ ਤੋਂ ਸ਼ਿੰਗਾਰਾ ਸਿੰਘ, ਨਸੀਰੇਵਾਲ ਜ਼ੋਨ ਤੋਂ ਵਸਣ ਸਿੰਘ, ਭੌਰ ਜ਼ੋਨ ਤੋਂ ਹਰਦੀਪ ਸਿੰਘ, ਭੌਰ ਜ਼ੋਨ ਤੋਂ ਬਲਵਿੰਦਰ ਕੌਰ, ਰਾਮਪੁਰ ਜਗੀਰ ਜ਼ੋਨ ਤੋਂ ਰੀਤੂ, ਰਾਮਪੁਰ ਜਗੀਰ ਜ਼ੋਨ ਤੋਂ ਸਿਮਰਨਜੀਤ ਕੌਰ, ਡੱਲਾ ਜ਼ੋਨ ਤੋਂ ਜਰਨੈਲ ਸਿੰਘ, ਡੱਲਾ ਜ਼ੋਨ ਤੋਂ ਕੇਹਰ ਸਿੰਘ, ਜੱਬੋਵਾਲ ਜ਼ੋਨ ਤੋਂ ਕੁਲਦੀਪ ਕੌਰ, ਜੱਬੋਵਾਲ ਜ਼ੋਨ ਤੋਂ ਪਰਮਜੀਤ ਕੌਰ, ਵਾਟਾਂ ਵਾਲੀ ਖੁਰਦ ਜ਼ੋਨ ਤੋਂ ਸਵਰਨ ਕੌਰ, ਮੈਰੀਪੁਰ ਜ਼ੋਨ ਤੋਂ ਸੁਖਦੇਵ ਚੰਦ, ਮੈਰੀਪੁਰ ਜ਼ੋਨ ਤੋਂ ਅਮਰਜੀਤ, ਮੈਰੀਪੁਰ ਜ਼ੋਨ ਤੋਂ ਅਨੁਰੀਤਾ, ਵਾਟਾਂ ਵਾਲੀ ਖੁਰਦ ਜ਼ੋਨ ਤੋਂ ਜਸਵਿੰਦਰ ਕੌਰ, ਕਬੀਰਪੁਰ ਜ਼ੋਨ ਤੋਂ ਕੰਵਲਜੀਤ ਕੌਰ, ਫੱਤੋਵਾਲ ਜ਼ੋਨ ਤੋਂ ਸੁਖਪਾਲਬੀਰ ਸਿੰਘ, ਫੱਤੋਵਾਲ ਜ਼ੋਨ ਤੋਂ ਅਮਨਦੀਪ ਕੌਰ, ਪੰਡੋਰੀ ਜ਼ੋਨ ਤੋਂ ਜਗੀਰ ਹਰਪ੍ਰੀਤ ਕੌਰ, ਪੰਡੋਰੀ ਜਗੀਰ ਜ਼ੋਨ ਤੋਂ ਵਿਦਿਆ ਰਾਣੀ, ਪਰਮਜੀਤਪੁਰ ਜ਼ੋਨ ਤੋਂ ਮਨਦੀਪ ਸਿੰਘ, ਪਰਮਜੀਤਪੁਰ ਜ਼ੋਨ ਤੋਂ ਕਸ਼ਮੀਰ ਸਿੰਘ, ਜੈਨਪੁਰ ਜ਼ੋਨ ਤੋਂ ਹਰਜਿੰਦਰ ਸਿੰਘ, ਮੁਕਟ ਰਾਮਵਾਲਾ ਜ਼ੋਨ ਤੋਂ ਬਲਜਿੰਦਰ ਕੌਰ, ਮੁਕਟ ਰਾਮਵਾਲਾ ਜ਼ੋਨ ਤੋਂ ਸਵਰਨ ਕੌਰ, ਮਸੀਤਾਂ ਜ਼ੋਨ ਤੋਂ ਮਨਦੀਪ ਕੌਰ, ਜੈਨਪੁਰ ਜ਼ੋਨ ਤੋਂ ਸੰਦੀਪ ਸਿੰਘ ਆਦਿ ਸਨ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਖੁਦ ਉਮੀਦਵਾਰਾਂ ਨਾਲ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਇਲਾਕੇ ਵਿਚ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਨਜ਼ਰ ਆਇਆ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਉਮੀਦਵਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਨੂੰ ਮੂਲ ਮੰਤਵ ਬਣਾਕੇ ਚੋਣ ਮੈਦਾਨ ਵਿਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਮੀਦਵਾਰ ਅਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ, ਪਰ ਲੋਕਾਂ ਦਾ ਭਰਪੂਰ ਸਮਰਥਨ ਉਨ੍ਹਾਂ ਨੂੰ ਜਿੱਤ ਵੱਲ ਲੈ ਕੇ ਜਾਵੇਗਾ। ਉਨ੍ਹਾਂ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਕਈ ਸੀਨੀਅਰ ਆਗੂ, ਪੰਚਾਇਤੀ ਨੁਮਾਇੰਦੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਰਹੇ।