ਸਤਿਗੁਰੂ ਦੇ ਘਰੋਂ ਸਭ ਦਾਤਾਂ ਮਿਲਦੀਆਂ : ਥਾਪਰ
ਸਤਿਗੁਰੂ ਦੇ ਘਰੋਂ ਸਭ ਦਾਤਾਂ ਮਿਲਦੀਆਂ ਹਨ ਇਨਸਾਨ ਲੈਣ ਵਾਲਾ ਚਾਹੀਦਾ : ਗੁਰਮੀਤ ਥਾਪਰ
Publish Date: Sun, 18 Jan 2026 09:19 PM (IST)
Updated Date: Sun, 18 Jan 2026 09:22 PM (IST)
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ
ਭੁਲੱਥ : ਸਤਿਗੁਰੂ ਦੇ ਘਰੋਂ ਸਭ ਕੁੱਝ ਮਿਲਦਾ ਹੈ, ਇਨਸਾਨ ਲੈਣ ਵਾਲਾ ਚਾਹੀਦਾ, ਸਤਿਗੁਰੂ ਤਾਂ ਦਾਤਾਂ ਵੰਡਦਾ ਹੈ ਪਰ ਸਾਨੂੰ ਲੈਣੀਆਂ ਨਹੀਂ ਆਉਂਦੀਆਂ। ਸਤਿਗੁਰੂ ਦੇ ਘਰ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਬਿਰਥਾ ਨਹੀਂ ਜਾਂਦੀ ਕਿਉਂਕਿ ਮੇਰੇ ਨਾਲ ਸਭ ਹਕੀਕਤ ਵਰਤੀ ਹੈ, ਸਾਨੂੰ ਫਰਸ਼ ਤੋਂ ਅਰਸ਼ ’ਤੇ ਪਹੁੰਚਾਉਣਾ ਇਹੀ ਸਭ ਸਤਿਗੁਰੂ ਦੀ ਖੇਡ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਾਬਾ ਡਕੇਰਾ ਸਾਹਿਬ ਵਿਖੇ ਜਸਵੰਤ ਸਿੰਘ ਪੁੱਤਰ ਮੋਹਨ ਲਾਲ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਉੱਘੇ ਸਮਾਜ ਸੇਵੀ ਸਾਬਕਾ ਚੇਅਰਮੈਨ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਨੇ ਕੀਤਾ। ਉਨ੍ਹਾਂ ਬੋਲਦਿਆਂ ਕਿਹਾ ਕਿ ਮੈਂ ਹਮੇਸ਼ਾ ਸਤਿਗੁਰੂ ਦਾ ਰਿਣੀ ਰਹਾਂਗਾ। ਅੱਜ ਜੋ ਵੀ ਹਾਂ ਸਭ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਜਸਪਾਲ ਸਿੰਘ ਹੁਣਾਂ ਬਾਬਾ ਡਕੇਰਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਸੀ ਕਿ ਮੈਂ ਵਿਦੇਸ਼ਾਂ ਦੀ ਧਰਤੀ ’ਤੇ ਪੱਕਾ ਹੋਵਾਂ ਤੇ ਅੱਜ ਉਨ੍ਹਾਂ ਦੀ ਅਰਦਾਸ ਬੇਨਤੀ ਸਤਿਗੁਰਾਂ ਨੇ ਕਬੂਲ ਕੀਤੀ ਹੈ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਵੱਲੋਂ ਸਤਿਗੁਰੂਾਂ ਦਾ ਸ਼ੁਕਰਾਨਾ ਕੀਤਾ ਗਿਆ। ਥਾਪਰ ਨੇ ਬੋਲਦਿਆਂ ਕਿਹਾ ਕਿ ਮੈਨੂੰ ਜੋ ਕੁੱਝ ਵੀ ਸਤਿਗੁਰੂ ਨੇ ਦਿੱਤਾ ਹੈ, ਮੈਂ ਇਸਦੀ ਕਦੇ ਆਸ ਹੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਸਤਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਵੱਡੇ ਫਰਕ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਸੀ। ਹਲਕਾ ਭੁਲੱਥ ਦੇ ਸੂਝਵਾਨ ਵੋਟਰਾਂ ਵੱਲੋਂ ਜੋ ਮੈਨੂੰ ਵੱਡਾ ਮਾਣ ਬਖਸ਼ਿਆ ਹੈ, ਮੇਰਾ ਸਾਰਾ ਥਾਪਰ ਪਰਿਵਾਰ ਹਲਕੇ ਦਾ ਰਿਣੀ ਰਹੇਗਾ। ਇਸ ਮੌਕੇ ਪਰਵਿੰਦਰ ਸਿੰਘ ਥਾਪਰ ਮੈਂਬਰ ਪੰਚਾਇਤ ਖੱਸਣ, ਨਿਰਵੈਰ ਸਿੰਘ ਮੰਗਾ ਚਾਹਲ, ਰਾਜ ਕੌਰ ਸਾਬਕਾ ਸਰਪੰਚ ਮਾਨਾ ਤਲਵੰਡੀ, ਤਰਸੇਮ ਲਾਲ ਸਿੱਧੂ ਰਿਟਾ. ਇੰਸਪੈਪਟਰ ਪੀਆਰਟੀਸੀ ਆਦਿ ਹਾਜ਼ਰ ਸਨ।