ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
ਅਕਾਲ ਅਕੈਡਮੀ ਦੀਆਂ ਵਿਦਿਆਰਥਣਾ ਦਾ ਕਰਾਟੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Fri, 30 Jan 2026 10:06 PM (IST)
Updated Date: Fri, 30 Jan 2026 10:07 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਸ਼ਵ ਫਨਕੋਸ਼ੀ ਸ਼ੋਟੋਕਨ ਕਰਾਟੇ ਸੰਗਠਨ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਨੈਸ਼ਨਲ ਕਰਾਟੇ ਮੁਕਾਬਲਿਆਂ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ, ਸੁਲਤਾਨਪੁਰ ਲੋਧੀ ਦੀਆਂ ਵਿਦਿਆਰਥਣਾਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਦੌਰਾਨ ਹਰਸਿਮਰਨ ਕੌਰ ਥਿੰਦ ਨੇ ਕੁਮਿਤੇ ਅਤੇ ਕਾਟਾ ਦੋਵੇਂ ਮੁਕਾਬਲਿਆਂ ਵਿਚ ਬਰੋਨਜ਼ ਤੇ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਮਨਦੀਪ ਕੌਰ ਨੇ ਵੀ ਗੋਲਡ ਤੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਵਿਦਿਆਰਥਣਾ ਦੇ ਉੱਤਮ ਪ੍ਰਦਰਸ਼ਨ ਦੇ ਆਧਾਰ ’ਤੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ, ਜੋ ਕਿ ਟੋਕੀਓ (ਜਪਾਨ) ਵਿਚ 3 ਤੋਂ 5 ਜੁਲਾਈ 2026 ਤੱਕ ਹੋਣੀ ਹੈ, ਲਈ ਚੋਣ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਇਸ ਲਈ ਵਿਸ਼ੇਸ਼ ਪ੍ਰੈਕਟਿਸ ਵੀ ਕਰਵਾਈ ਜਾਵੇਗੀ। ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਵੱਲੋਂ ਕਰਾਟੇ ਕੋਚ ਕੈਨਜੋ ਗੁਰਪ੍ਰੀਤ ਰੋਜ਼ੀ ਸੇਠੀ ਏਸ਼ੀਅਨ ਗੋਲਡ ਮੈਡਲਿਸਟ ਅਤੇ ਇੰਟਰਨੈਸ਼ਨਲ ਕੋਚ, ਸੇਂਸੈ ਨੈਨਾ ਤੇ ਸਾਰੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਐੱਮਡੀ ਸੁਖਦੇਵ ਸਿੰਘ ਜੱਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ, ਮੈਨੇਜਮੈਂਟ ਮੈਂਬਰ ਪ੍ਰਗਟ ਸਿੰਘ, ਇੰਦਰਪਾਲ ਸਿੰਘ, ਸਕੂਲ ਦੇ ਕੋਆਰਡੀਨੇਟਰ, ਐਕਟੀਵਿਟੀ ਇੰਚਾਰਜ, ਹਾਊਸ ਇੰਚਾਰਜ ਤੇ ਸਟਾਫ ਮੈਂਬਰ ਵੀ ਮੌਜੂਦ ਰਹੇ।