ਦਾਖਲਾ ਮੁਹਿੰਮ ਵੈਨ ਦਾ ਫਗਵਾੜਾ ਪਹੁੰਚਣ ’ਤੇ ਸ਼ਾਨਦਾਰ ਸਵਾਗਤ
ਸਰਕਾਰੀ ਸਕੂਲਾਂ ਵਿੱਚ ਸ਼ੈਸਨ 2026-27 ਲਈ ਦਾਖਲਾ ਮੁਹਿੰਮ ਵੈਨ ਦਾ ਫਗਵਾੜਾ ਪਹੁੰਚਣ ਤੇ ਕੀਤਾ ਗਿਆ ਸਵਾਗਤ
Publish Date: Fri, 30 Jan 2026 09:48 PM (IST)
Updated Date: Fri, 30 Jan 2026 09:49 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦਾਖਲਾ ਮੁਹਿੰਮ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫਸਰ ਬਲਵਿੰਦਰ ਸਿੰਘ ਬੱਟੂ ਦੀ ਯੋਗ ਅਗਵਾਈ ਹੇਠ ਜੋ ਦਾਖਲਾ ਮੁਹਿੰਮ ਦਾ ਆਗਾਜ਼ ਕੱਲ 28 ਜਨਵਰੀ 2026 ਤੋਂ ਬਲਾਕ ਕਪੂਰਥਲਾ-2 ਤੋਂ ਕੀਤਾ ਗਿਆ ਸੀ, ਇਹ ਦਾਖਲਾ ਮੁਹਿੰਮ ਵੈਨ ਵੱਖ-ਵੱਖ ਬਲਾਕਾਂ ਵਿਚ ਹੁੰਦੇ ਹੋਏ ਬਲਾਕ ਫਗਵਾੜਾ ਵਿਖੇ ਪਹੁੰਚ ਗਈ ਹੈ। ਇਸੇ ਤਹਿਤ ਫਗਵਾੜਾ ਵਿਚ ਬਲਾਕ ਪੱਧਰੀ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ, ਫਗਵਾੜਾ ਮੁੰਡੇ ਵਿਖੇ ਕਰਵਾਇਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਿੱਖਿਆ ਕ੍ਰਾਂਤੀ ਕੋਆਰਡੀਨੇਟਰ ਗੁਰਦੀਪ ਸਿੰਘ ਦੀਪਾ, ਯੁੱਧ ਨਸ਼ੇ ਵਿਰੁੱਧ ਕੋਆਰਡੀਨੇਟਰ ਸੀਮਾ ਰਾਣਾ, ਉੱਘੇ ਆਗੂ ਰਜਨੀਸ਼ ਪ੍ਰਭਾਕਰ, ਰਣਜੀਤ ਗੋਗਨਾ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਤੇ ਇਲਾਵਾ ਬਲਾਕ ਐਨਰੋਲਮੈਂਟ ਕੋਆਡੀਨੇਟਰ ਅੰਮ੍ਰਿਤਪਾਲ ਸਿੰਘ, ਨਵਤੇਜ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਦੀ ਆਮ ਪਾਰਟੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਤੋਂ ਪੜ੍ਹੇ ਹੋਏ 261 ਵਿਦਿਆਰਥੀਆਂ ਨੇ ਆਈਆਈਟੀ ਦਾ ਟੈਸਟ ਪਾਸ ਕੀਤਾ, 847 ਬੱਚਿਆਂ ਐੱਮਬੀਬੀਐੱਸ ਦੇ ਦਾਖਲੇ ਲਈ ਚੁਣੇ ਗਏ। ਇਸ ਤੋਂ ਇਲਾਵਾ ਆਮ ਪਾਰਟੀ ਦੀ ਸਰਕਾਰ ਸਮੇਂ ਹੁਣ ਤੱਕ 10,900 ਕਮਰੇ ਬਣਾਏ ਗਏ ਤੇ 10,000 ਤੋਂ ਵੱਧ ਨਵੇ ਅਧਿਆਪਕ ਭਰਤੀ ਕੀਤੇ ਗਏ। ਉਨ੍ਹਾਂ ਕਿਹਾ ਕਿ 80,000 ਦੇ ਕਰੀਬ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਹੋਏ ਹਨ। ਇਸ ਮੌਕੇ ਬਲਾਕ ਨੋਡਲ ਹਰਿੰਦਰ ਕੌਰ ਸੇਠੀ, ਇੰਦਰਜੀਤ ਸਿੰਘ, ਸਿੱਖਿਆ ਕ੍ਰਾਂਤੀ ਟੀਮ ਮੈਂਬਰ ਜਸਬੀਰ ਸੈਣੀ, ਗੌਰਵ ਰਾਠੌਰ, ਜਸਬੀਰ ਭੰਗੂ, ਰਵਿੰਦਰ ਕੁਮਾਰ, ਰਾਮਪਾਲ, ਕੁਲਵਿੰਦਰ ਰਾਏ, ਸੀਐੋਚਟੀ ਰਾਜਵਿੰਦਰ ਕੌਰ, ਸੀਐੱਚਟੀ ਜਸਵੀਰ ਕੁਮਾਰ, ਪ੍ਰਵੀਨ ਚੋਪੜਾ, ਸੁਰਜੀਤ ਕੌਰ, ਕਮਲਜੀਤ ਕੌਰ, ਰਾਣੀ, ਪੂਜਾ ਸ਼ਰਮਾ, ਪਰਮਿੰਦਰ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਅੰਜੂ ਰਾਣੀ, ਸੁਮਨ, ਸ਼ਵੇਤਾ ਕੋਹਲੀ, ਮੋਹਿਤ ਪਰਮਾਰ, ਜਸਦੀਪ ਕੌਰ, ਮੋਨਿਕਾ ਮਹਿਤਾ, ਮਧੂ ਰਾਣੀ, ਨਵਜੀਤ ਜੱਗੀ, ਪ੍ਰਵੀਨ ਬਾਲਾ, ਸਰਨਪ੍ਰੀਤ ਕੌਰ, ਅਨੂਪ ਸਿੰਘ, ਕੁਲਵਿੰਦਰ ਕੌਰ, ਨੀਲਮ ਕੁਮਾਰੀ, ਰੀਤੂ ਵਰਮਾ, ਕਮਲਜੋਤ ਕੌਰ, ਰਜਨੀ, ਸਨਮਦੀਪ, ਅਨਿਲ ਕੁਮਾਰ, ਮਨੀਸ਼ ਜਸੂਜਾ ਆਦਿ ਹਾਜ਼ਰ ਸਨ।