ਆਪ ਆਗੂ ਜੈਨਪੁਰੀ ਰਾਣਾ ਪਰਿਵਾਰ ’ਚ ਹੋਏ ਸ਼ਾਮਲ
ਆਪ ਆਗੂ ਰਜਿੰਦਰ ਜੈਨਪੁਰੀ ਪਾਰਟੀ ਨੂੰ ਅਲਵਿਦਾ ਕਹਿ ਕੇ ਰਾਣਾ ਪਰਿਵਾਰ ਵਿੱਚ ਹੋਏ ਸ਼ਾਮਿਲ
Publish Date: Sun, 07 Dec 2025 10:01 PM (IST)
Updated Date: Sun, 07 Dec 2025 10:03 PM (IST)

ਆਜ਼ਾਦ ਉਮੀਦਵਾਰ ਅਮਰਜੀਤ ਖਿੰਡਾ ਨੂੰ ਦਿੱਤਾ ਸਮਰਥਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਪਰਿਸ਼ਦ ਦੀ ਚੋਣ ਵਿਚ ਭਰੋਆਣਾ ਜ਼ੋਨ ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਖਿੰਡਾ ਦੀ ਚੋਣ ਮੁਹਿੰਮ ਨੂੰ ਉਸ ਵਕਤ ਬਲ ਮਿਲਿਆ ਜਦੋਂ ਪਿੰਡ ਜੈਨਪੁਰ ਦੇ ਟਕਸਾਲੀ ‘ਆਪ’ ਪਾਰਟੀ ਦੇ ਨਿਸ਼ਕਾਮ ਤੇ ਇਮਾਨਦਾਰ ਜੁਝਾਰੂ ਆਗੂ ਰਜਿੰਦਰ ਸਿੰਘ ਜੈਨਪੁਰ ਨੇ ਸਾਥੀਆਂ ਸਮੇਤ ਆਪ ਪਾਰਟੀ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਖੇਮੇ ਵਿਚ ਸ਼ਾਮਿਲ ਹੋ ਕੇ ਜ਼ਿਲ੍ਹਾ ਪ੍ਰੀਸ਼ਦ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਖਿੰਡਾ ਨੂੰ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ। ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਰਜਿੰਦਰ ਜੈਨਪੁਰੀ ਨੂੰ ਰਾਣਾ ਪਰਿਵਾਰ ਵਿਚ ਸ਼ਾਮਲ ਕਰਨ ਮੌਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਹਲਕੇ ਵਿਚ ਆਮ ਆਦਮੀ ਪਾਰਟੀ ਦਾ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਸਮੇਤ ਸੂਬੇ ਵਿਚ ਹਰ ਪਾਸੇ ਤੋਂ ਫੇਲ ਸਾਬਤ ਹੋਈ ਹੈ। ਲੋਕ ਇਸ ਦੀ ਕਾਰਗੁਜ਼ਾਰੀ ਤੋਂ ਬਹੁਤ ਦੁਖੀ ਹਨ। ਸਰਕਾਰ ਦੇ ਕਰੀਬ 4 ਸਾਲਾਂ ਦੇ ਰਾਜ ਵਿਚ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਠੱਪ ਹੋ ਗਿਆ ਹੈ। ਭ੍ਰਿਸ਼ਟਾਚਾਰ ਤੇ ਗੈਂਗਸਟਰਾਂ ਦਾ ਹਰ ਪਾਸੇ ਬੋਲਬਾਲਾ ਹੈ। ਆਪ ਆਗੂ ਰਜਿੰਦਰ ਜੈਨਪੁਰੀ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਆਪਣੇ ਨਾਲ ਮਿਲਾਉਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਪਾਰਟੀ ਆਪਣੇ ਅਸਲੀ ਮੁੱਦੇ ਤੋਂ ਭਟਕ ਚੁੱਕੀ ਹੈ ਤੇ ਚੋਣਾਂ ਵਿਚ ਇਸ ਦਾ ਸਫਾਇਆ ਨਿਸ਼ਚਿਤ ਹੈ। ਉਨ੍ਹਾਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਖਿੰਡਾ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰਜਿੰਦਰ ਸਿੰਘ ਜੈਨਪੁਰ, ਬਲਵਿੰਦਰ ਸਿੰਘ, ਬਲਵੀਰ ਸਿੰਘ, ਅਨੂਪ ਸਿੰਘ, ਅਮਰਜੀਤ ਸਿੰਘ ਖਿੰਡਾ, ਅਵਤਾਰ ਸਿੰਘ, ਅਮਰਜੀਤ ਰਾਜਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਡਾ. ਗੁਰਮੀਤ ਸਿੰਘ, ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ।