ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਵਰਕਰ ਮਿਹਨਤ ਕਰੇ : ਨੰਗਲ
ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੀ ਮੀਟਿੰਗ ਆਯੋਜਿਤ
Publish Date: Thu, 08 Jan 2026 09:26 PM (IST)
Updated Date: Thu, 08 Jan 2026 09:27 PM (IST)

ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੀ ਮੀਟਿੰਗ ਹੋਏ ਵਿਚਾਰ-ਵਟਾਂਦਰੇ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਕਪੂਰਥਲਾ ਦੇ ਐੱਸਸੀ ਵਿੰਗ ਦੀ ਮੀਟਿੰਗ ਹਲਕਾ ਇੰਚਾਰਜ ਐੱਸਸੀ ਵਿੰਗ ਕਪੂਰਥਲਾ ਵਿਕਾਸ ਸਿੱਧੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਆਪ ਪਾਰਟੀ ਦੇ ਵਰਕਰਾਂ ਨੇ ਭਾਗ ਲਿਆ। ਇਸ ਦੋਰਾਨ ਦੋਆਬਾ ਜ਼ੋਨ ਐੱਸਸੀ ਵਿੰਗ ਦੇ ਪ੍ਰਧਾਨ ਜਰਨੈਲ ਨੰਗਲ ਅਤੇ ਵਿਜੈ ਭੰਡਾਰੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਵਿਕਾਸ ਸਿੱਧੀ ਵੱਲੋ ਆਪਣੇ ਸਾਥਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਵਿਕਾਸ ਸਿੱਧੀ ਨੇ ਪਾਰਟੀ ਦੇ ਕੰਮਕਾਜ ਬਾਰੇ ਦੋਆਬਾ ਪ੍ਰਧਾਨ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਪ੍ਰਧਾਨ ਜਰਨੈਲ ਨੰਗਲ ਨੇ ਮੀਟਿੰਗ ਵਿਚ ਸ਼ਾਮਲ ਸਾਰੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਪਾਰਟੀ ਦੇ ਹਰ ਇਕ ਵਰਕਰ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜੋ ਆਪਣੇ ਹਰ ਇਕ ਵਰਕਰ ਨੂੰ ਉਸਦਾ ਬਣਦਾ ਮਾਨ-ਸਨਮਾਨ ਦਿੰਦੀ ਹੈ। ਉਨ੍ਹਾਂ ਹਾਜ਼ਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀਆਂ ਸਕੀਮਾਂ ਦਾ ਲਾਭ ਹਰ ਇਕ ਤੱਕ ਪਹੁੰਚਦਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿਚ ਹੋਣ ਵਾਲੀਆਂ ਚੋਣਾਂ ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਪਿੰਡ ਵਿਚ 11 ਮੈਂਬਰਾਂ ਦੀ ਕਮੇਟੀ ਬਣਾਈ ਜਾਵੇ, ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤੀ ਮਿਲ ਸਕੇ। ਇਸ ਮੌਕੇ ਵਿਕਾਸ ਸਿੱਧੀ, ਪਰਮਜੀਤ ਸਿੰਘ ਬਲਾਕ ਪ੍ਰਧਾਨ ਮਾਛੀਪਾਲ, ਜੈਲ ਸਿੰਘ ਬਲਾਕ ਪ੍ਰਧਾਨ ਔਜਲਾ ਜੋਗੀ, ਪਰਮਜੀਤ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਸਰਵਣ ਸਿੰਘ, ਸੁਭਾਸ਼ ਮੱਲੂ ਕਾਦਰਾਬਾਦ ਬਲਾਕ, ਸ਼ੇਰ ਸਿੰਘ ਸ਼ੇਰਾ ਬਲਕਾ ਪ੍ਰਧਾਨ ਪਿੰਡ ਕਾਂਜਲੀ, ਲੱਖਵੀਰ ਲੰਕੇਸ਼ ਬਲਾਕ ਪ੍ਰਧਾਨ ਕਪੂਰਥਲਾ, ਜਸਪਾਲ ਸਿੰਘ ਬਲਾਕ ਪ੍ਰਧਾਨ ਬੂਟਾ, ਪੂਨਮ ਰਾਣੀ ਬਲਾਕ ਪ੍ਰਧਾਨ, ਨਿਰਮਲ ਸਿੰਘ ਮੱਲ ਪੀਏ (ਚੰਦੀ ਸਾਬ), ਜਗਰੂਪ ਸਿੰਘ ਕਾਲਾ ਸੰਘਿਆ, ਰਾਜ ਸਿੰਘ ਬਿਲਾ ਕੋਠੀ, ਜਸਵਿੰਦਰ ਸਿੰਘ, ਪਿਆਰਦੀਪ ਸਿੰਘ, ਵਿਜੈ ਕੁਮਾਰ, ਸੁਰਿੰਦਰ ਸਿੰਘ ਸ਼ਿੰਦਾ, ਗੋਪੀ ਚੰਦ ਅਤੇ ਹੋਰ ਸ਼ਾਮਲ ਸਨ।