ਕਪੂਰਥਲਾ ’ਚ ਇੱਕ ਔਰਤ ਦੀ ਸੜੀ ਹੋਈ ਲਾਸ਼ ਮਿਲੀ
ਕਪੂਰਥਲਾ ਵਿੱਚ ਇੱਕ ਔਰਤ ਦੀ ਸੜੀ ਹੋਈ ਲਾਸ਼ ਮਿਲੀ
Publish Date: Sat, 15 Nov 2025 09:28 PM (IST)
Updated Date: Sat, 15 Nov 2025 09:29 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਦੇ ਪਿੰਡ ਜਾਰਜਪੁਰ ਨੇੜੇ ਖੇਤਾਂ ਵਿਚੋਂ ਇਕ ਔਰਤ ਦੀ ਸੜੀ ਹੋਈ ਲਾਸ਼ ਮਿਲੀ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ 72 ਘੰਟਿਆਂ ਲਈ ਮੁਰਦਾਘਰ ਵਿਚ ਰੱਖ ਦਿੱਤਾ। ਪੁਲਿਸ ਨੇ ਔਰਤ ਦੀ ਪਛਾਣ ਲਈ ਸੂਬੇ ਦੇ ਸਾਰੇ ਥਾਣਿਆਂ ਨੂੰ ਅਲਰਟ ਭੇਜ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਸੋਨਮਦੀਪ ਕੌਰ ਨੇ ਕਿਹਾ ਕਿ ਔਰਤ ਦੀ ਇਕ ਲੱਤ ਅਤੇ ਦੋਵੇਂ ਹੱਥਾਂ ਨੂੰ ਛੱਡ ਕੇ ਪੂਰੀ ਲਾਸ਼ ਸੜੀ ਹੋਈ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਧੀਰੇਂਦਰ ਵਰਮਾ ਅਤੇ ਐੱਸਐੱਚਓ ਦੀ ਟੀਮ ਮੌਕੇ ਤੇ ਪਹੁੰਚੀ। ਐੱਸਐੱਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਦੋਵੇਂ ਬਾਹਾਂ ਅਤੇ ਲੱਤਾਂ ਨੂੰ ਛੱਡ ਕੇ, ਪੂਰਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਹੈ ਅਤੇ ਇਸਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਔਰਤ ਦੀ ਉਮਰ ਲਗਭਗ 30 ਤੋਂ 35 ਸਾਲ ਜਾਪਦੀ ਹੈ ਅਤੇ ਉਸਦੇ ਕੱਪੜੇ ਲਾਲ ਅਤੇ ਨੀਲੇ ਰੰਗ ਦੇ ਸਨ। ਉਸਨੇ ਚੂੜੀਆਂ ਅਤੇ ਅੰਗੂਠੀਆਂ ਪਾਈਆਂ ਹੋਈਆਂ ਸਨ ਤੇ ਉਸਦੇ ਨਹੁੰਆਂ ਤੇ ਲਾਲ ਨੇਲ ਪਾਲਿਸ਼ ਵੀ ਲੱਗੀ ਹੋਈ ਹੈ।