ਚਾਈਨਾ ਡੋਰ ਦੇ ਗੱਟੂਆਂ ਸਣੇ ਇਕ ਕਾਬੂ, ਮਾਮਲਾ ਦਰਜ
ਚਾਈਨਾ ਡੋਰ ਦੇ ਗੱਟੂਆਂ ਸਣੇ ਇੱਕ ਕਾਬੂ ਮਾਮਲਾ ਦਰਜ
Publish Date: Mon, 12 Jan 2026 08:07 PM (IST)
Updated Date: Mon, 12 Jan 2026 08:09 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਚਾਈਨਾ ਡੋਰ ਦੇ 12 ਗੱਟੂਆਂ ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਬਿੰਦਰ ਕੁਮਾਰ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਢੱਕ ਪੰਡੋਰੀ ਵੱਲ ਜਾ ਰਹੇ ਸੀ ਤਾਂ ਇਕ ਮੋਨਾ ਵਿਅਕਤੀ ਹੱਥ ਵਿਚ ਭਾਰੀ ਝੋਲਾ ਚੁੱਕੀ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕੱਚੇ ਰਸਤੇ ਨੂੰ ਤੁਰਨ ਲੱਗ ਪਿਆ। ਉਸ ਨੂੰ ਸ਼ੱਕ ਦੀ ਬਿਨਾਹ ’ਤੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦੇ ਝੋਲੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 12 ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ। ਜਦੋਂ ਮੁਲਜ਼ਮ ਦਾ ਨਾਮ-ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਰਾਮਪਾਲ ਪੁੱਤਰ ਹੰਸਰਾਜ ਵਾਸੀ ਢੱਕ ਪੰਡੋਰੀ ਦੱਸਿਆ। ਉਕਤ ’ਤੇ ਥਾਣਾ ਸਦਰ ਫਗਵਾੜਾ ਵਿਖੇ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ।