ਕਾਲਾ ਸੰਘਿਆਂ ਤੋਂ 2 ਹੋਰ ਮੋਟਰਸਾਈਕਲ ਚੋਰੀ
ਕਾਲਾ ਸੰਘਿਆਂ ਤੋਂ 2 ਹੋਰ ਮੋਟਰਸਾਈਕਲ ਚੋਰੀ
Publish Date: Thu, 04 Dec 2025 08:46 PM (IST)
Updated Date: Thu, 04 Dec 2025 08:48 PM (IST)

- ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਚੋਰ ਪੁਲਿਸ ਦੀ ਪਹੁੰਚ ਤੋਂ ਬਾਹਰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਇਲਾਕੇ ਵਿਚ ਮੋਟਰਸਾਈਕਲ ਚੋਰਾਂ ਤਰਥੱਲੀ ਮਚਾਈ ਪਈ ਹੈ, ਜਿਵੇਂ ਇਹ ਇਲਾਕਾ ਉਨ੍ਹਾਂ ਠੇਕੇ ’ਤੇ ਲੈ ਲਿਆ ਹੋਵੇ। ਨਿੱਤ ਦਿਹਾੜੇ ਕੋਈ ਨਾ ਕੋਈ ਨਵੀਂ ਮੋਟਰਸਾਈਕਲ ਚੋਰੀ ਦੀ ਖਬਰ ਸੁਣਨ ਨੂੰ ਮਿਲਦੀ ਹੈ ਪਰ ਪੁਲਿਸ ਦੇ ਹੱਥ ਖਾਲੀ ਹਨ। ਤਾਜ਼ਾ ਮੋਟਰਸਾਈਕਲ ਚੋਰੀ ਦੀ ਘਟਨਾ ਅੱਜ ਦਿਨ ਦਿਹਾੜੇ ਜਲੰਧਰ ਰੋਡ ਕਾਲਾ ਸੰਘਿਆਂ ’ਚ ਵਾਪਰੀ। ਜਲੰਧਰ ਰੋਡ ਤੋਂ ਪਲਟੀਨਾ ਮੋਟਰਸਾਈਕਲ ਪੀਬੀ 09 ਏਐੱਸ 3186 ਨੂੰ ਚੋਰੀ ਕਰਦੇ ਚੋਰਾਂ ਦੀਆਂ ਨੰਗੇ ਮੂੰਹ ਤਸਵੀਰਾਂ ਕੈਮਰੇ ਵਿਚ ਕੈਦ ਹੋਈਆਂ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਪੀੜਤ ਯਾਕੂਬ ਅਲੀ ਸਪੁੱਤਰ ਅਹਿਮਦ ਨੇ ਦੱਸਿਆ ਕਿ ਅਸੀਂ ਲੁਭਾਇਆ ਸਿੰਘ ਸਾਬਕਾ ਸਰਪੰਚ ਦੇ ਘਰ ਦੇ ਬਾਹਰ ਮੋਟਰਸਾਈਕਲ ਲਾ ਕੇ ਗਏ ਸੀ। ਥੋੜੇ ਸਮੇਂ ਬਾਅਦ ਆ ਕੇ ਵੇਖਿਆ ਤਾਂ ਚੋਰ ਮੋਟਰਸਾਈਕਲ ਲੈ ਉਡੇ। ਕਾਫ਼ੀ ਸਮਾਂ ਇਧਰ-ਉਧਰ ਲੱਭਣ ਉਪਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਇਸੇ ਤਰਾਂ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨਅਰ ਆਗੂ ਸਰਬਣ ਸਿੰਘ ਸਪੁੱਤਰ ਨਿਰੰਜਣ ਸਿੰਘ ਵਾਸੀ ਆਲਮਗੀਰ ਕਾਲਾ ਸੰਘਿਆਂ ਦਾ ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਮੋਟਰਸਾਈਕਲ ਨੰਬਰ ਪੀਬੀ 09 ਏਐੱਫ 4919 ਸਪਲੈਂਡਰ ਦਿਨੇ 4:30 ਵਜੇ ਚੋਰੀ ਹੋ ਗਿਆ ਸੀ, ਜਿਸ ਦਾ ਵੀ ਕੋਈ ਖੁਰਾ-ਖੋਜ ਨਹੀਂ ਮਿਲ ਸਕਿਆ। ਸਰਬਣ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਪੁਲਿਸ ਚੌਕੀ ਗੇੜੇ ਮਾਰ ਚੁੱਕੇ ਹਨ ਅਤੇ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਕੱਢਵਾ ਕੇ ਦਿੱਤੀ ਹੈ। ਚੋਰੀਆਂ ਲਗਾਤਾਰ ਜਾਰੀ ਹਨ ਪਰ ਅਜੇ ਤੱਕ ਚੋਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਚੋਰੀ ਦੀਆਂ ਦੋਵੇਂ ਘਟਨਾਵਾਂ ਸੀਸੀਟੀਵੀ ਕੈਮਰੇ ਵਿਚ ਕੈਦ ਹਨ ਅਤੇ ਇਲਾਕੇ ਵਿਚ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ ।