-ਬਲਾਕ ਸੰਮਤੀ ’ਚ ਬਲ੍ਹੇਰਖਾਨ ਸਭ ਤੋਂ ਵੱਡਾ ਤੇ ਆਲਮਗੀਰ ਸਭ ਤੋਂ ਛੋਟਾ ਜ਼ੋਨ -ਬਲ੍ਹੇਰਖਾਨ ਵਿਚ 16 ਤੇ ਆਲਮਗੀਰ ’ਚ ਸਿਰਫ 3 ਪਿੰਡ ਸ਼ਾਮਲ ਕੀਤੇ ਗਏ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਵਿਧਾਨ ਸਭਾ ਹਲਕਾ ਕਪੂਰਥਲਾ ਦੀਆਂ ਬਲਾਕ ਸੰਮਤੀ ਚੋਣਾਂ ਲਈ ਬਣਾਏ ਗਏ 16 ਜ਼ੋਨਾਂ ਵਿਚ 128 ਪਿੰਡ ਸ਼ਾਮਲ ਕੀਤੇ ਗਏ ਹਨ। ਬਲਾਕ ਸੰਮਤੀ ਲਈ ਬਲ੍ਹੇਰਖਾਨ ਸਭ ਤੋਂ ਵੱਡਾ ਜ਼ੋਨ ਹੈ, ਜਿਸ ਵਿਚ 16 ਪਿੰਡ ਸ਼ਾਮਲ ਹਨ ਜਦੋਂ ਕਿ ਆਲਮਗੀਰ ਸਭ ਤੋ ਛੋਟਾ ਜ਼ੋਨ ਹੈ, ਜਿਸ ਵਿਚ ਸਿਰਫ 3 ਪਿੰਡ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਨੱਥੂ ਚਾਹਲ ਜ਼ੋਨ ਵਿਚ 11, ਕਾਲਾ ਸੰਘਿਆ, ਇੰਬਣ ਤੇ ਖੂਖਰੈਣ ਜ਼ੋਨ ਵਿਚ 1010 ਅਤੇ ਕਾਂਜਲੀ ਜ਼ੋਨ ਵਿਚ 9 ਪਿੰਡ ਸ਼ਾਮਲ ਹਨ। ਸੁਭਾਨਪੁਰ ਇਕ ਨੰਬਰ ਜ਼ੋਨ ਵਿਚ ਸੁਭਾਨਪੁਰ ਤੋਂ ਇਲਾਵਾ ਰੂਪਨਪੁਰ, ਬੂਟਾ, ਪਹਾੜੀ ਪੁਰ ਤੇ ਠੀਕਰੀਵਾਲ ਪਿੰਡ ਸ਼ਾਮਲ ਹਨ। ਦੋ ਨੰਬਰ ਖੁਖਰੈਣ ਜ਼ੋਨ ਵਿਚ ਰਾਜਪੁਰ, ਘੁੱਗਬੇਟ, ਖਾਨਗਾਹ, ਮੇਜਰਵਾਲ, ਗੋਰੇ, ਨੂਰਪੁਰ ਰਾਜਪੂਤਾ, ਬੁਧਵਾਲ, ਗੋਸਲ, ਅਲੋਦੀਪੁਰ ਤੇ ਖੁਖਰੈਣ ਪਿੰਡ ਸ਼ਾਮਲ ਕੀਤੇ ਗਏ ਹਨ। ਕਾਂਜਲੀ ਜ਼ੋਨ ਵਿਚ ਥੇਹਵਾਲਾ, ਕੋਕਲਪੁਰ, ਕਾਂਜਲੀ, ਝਲ ਠੀਕਰੀਵਾਲ, ਧੰਮ, ਭੀਲਾ, ਬੀਜਾ, ਕਪੂਰਥਲਾ ਰੂਲਰ, ਡੋਗਰਾਂਵਾਲ ਤੇ ਬਾਦਸ਼ਾਹ ਪੁਰ ਸ਼ਾਮਲ ਹਨ। ਨਵਾਂ ਪਿੰਡ ਭੱਠੇ, ਨਵਾਂ ਪਿੰਡ, ਸ਼ੇਖੂਪੁਰ ਰੂਲਰ, ਚੂਹੜਵਾਲ ਤੇ ਬਹੂਈ ਪਿੰਡ ਸ਼ਾਮਲ ਹਨ। ਲੱਖਣ ਕਲਾ ਜ਼ੋਨ ਵਿਚ ਲੱਖਣ ਖੁਰਦ, ਲੱਖਣ ਕਲਾ, ਡੇਰਾ ਲੱਖਣ ਕਲਾ, ਪੱਟੀ ਖਿਜਰਪੁਰ, ਸੀਨਪੁਰ, ਅਬਦੁੱਲਾ ਪੁਰ ਅਤੇ ਦਬੁਰਬੀ ਪਿੰਡ ਸ਼ਾਮਲ ਹਨ। ਧੁਆਖਾ ਜਗੀਰ ਜ਼ੋਨ ਵਿਚ ਇਸ ਪਿੰਡ ਤੋਂ ਇਲਾਵਾ ਧੁਆਖੇ ਨਿਸ਼ਾਨ, ਵਡਾਲਾ ਖੁਰਦ ਕਾਦੂਪੁਰ, ਢਪਈ ਤੇ ਨੂਰਪੁਰ ਦੋਨਾ ਪਿੰਡਾ ਨੂੰ ਰੱਖਿਆ ਗਿਆ ਹੈ। ਵਡਾਲਾ ਕਲਾ ਜ਼ੋਨ ਵਿਚ ਕੋਟ ਕਰਾਰ ਖਾ, ਤਲਵੰਡੀ ਭੀਖਾ, ਮੈਣਵਾ, ਡੈਣਵਿੰਡ ਅਤੇ ਫੂਲੇਵਾਲ ਪਿੰਡ ਸ਼ਾਮਲ ਕੀਤੇ ਗਏ ਹਨ। ਇੰਬਣ ਜ਼ੋਨ ਵਿਚ ਅਲੋਦੀ, ਖੋਜੇਵਾਲ, ਗੋਕਲਪੁਰ, ਇੰਬਣ, ਰਸੂਲਪੁਰ ਬ੍ਰਾਹਮਣਾ. ਧਾਲੀਵਾਲ ਦੋਨਾ, ਬੁਧੋਭੁਦਰ, ਕੋਟਲੀ, ਅਹਿਮਦਪੁਰ ਅਤੇ ਮੰਸੂਰਵਾਲ ਦੋਨਾ ਦਿਹਾਤੀ ਨੂੰ ਸ਼ਾਮਲ ਕੀਤਾ ਗਿਆ ਹੈ। ਤਲਵੰਡੀ ਮਹਿਮਾ ਜ਼ੋਨ ਵਿਚ ਔਜਲਾ ਯੋਗੀ, ਕੁਤਬੇਪੁਰ, ਔਜਲਾ ਬਨਵਾਲੀ, ਤਲਵੰਡੀ ਮਹਿਮਾ, ਗੋਬਿੰਦਪੁਰ, ਰਜਾਪੁਰ ਅਤੇ ਸਿੱਧਪੁਰ ਪਿੰਡ ਸ਼ਾਮਲ ਹਨ। ਨੱਥੂ ਚਾਹਲ ਜ਼ੋਨ ਵਿਚ ਰਸੂਲਪੁਰ ਕੁਲੀਆ, ਧੰਦਲ, ਨੰਗਲ ਨਰਾਇਣ ਗੜ, ਆਰੀਆਵਾਲ, ਕੱਸੋਚਾਹਲ, ਜਵਾਲਾਪੁਰ, ਬਰਿੰਦਪੁਰ, ਲੱਧੇਵਾਲ, ਮਾਧੋ ਝੰਡਾ ਅਤੇ ਭੇਟਾ ਪਿੰਡ ਸ਼ਾਮਲ ਕੀਤੇ ਗਏ ਹਨ। ਸਭ ਤੋਂ ਵੱਡੇ ਬਲੇਰਖਾਨ ਜ਼ੋਨ ਵਿਚ ਬਲੇਰ ਕਲਾ, ਬਲੇਰਖਾਨ ਪੁਰ, ਜੱਲੋ ਭੱਟੀ, ਮਾਲੂ ਬ੍ਰਾਹਮਣ, ਚੱਕ ਦੋਨਾ, ਕਾਦਰਾਬਾਦ, ਖੁਸਰੋਪੁਰ, ਨਿੰਦੋਕੀ, ਆਇਆ, ਕੇਸਰਪੁਰ, ਗੋਸਪੁਰ, ਮੰਦਿਰ ਦੋਨਾ, ਮੰਨਣ, ਖਾਨੋਵਾਲ ਤੇ ਪੱਸਣ ਪਿੰਡ ਸ਼ਾਮਲ ਹਨ। ਆਲਮਗੀਰ ਜ਼ੋਨ ਵਿਚ ਆਲਮਗੀਰ ਤੋ ਇਲਾਵਾ ਸੰਧੂ ਚੱਠਾ ਅਤੇ ਸੁੰਨੜਵਾਲ ਪਿੰਡ ਸ਼ਾਮਲ ਕੀਤੇ ਗਏ ਹਨ। ਕਾਲਾ ਸੰਘਿਆ ਜ਼ੋਨ ਵਿਚ ਮੁਰਾਦਪੁਰ ਦੋਨਾ, ਕਾਲਾ ਸੰਘਿਆ, ਸਮੈਲਪੁਰ, ਜੈਰਮਪੁਰ, ਸੁਖਾਣੀ, ਗੱਡੂ ਬੱਗਾ, ਰਾਮਪੁਰ, ਜੱਲੋਵਾਲ ਤੇ ਮਾਧੋਪੁਰ ਪਿੰਡ ਸ਼ਾਮਲ ਹਨ। ਸੈਦੋਵਾਲ ਜ਼ੋਨ ਵਿਚ ਗੋਸਲ, ਵਰਿਆਹ ਦੋਨਾ, ਸੈਦੋਵਾਲ, ਪੱਖੋਵਾਲ, ਬਿਹਾਰੀਪੁਰ, ਮੰਗਾ ਰੋਡਾ, ਬੂੜੇਵਾਲ ਤੇ ਦੂਲੋ ਆਰਿਆ ਪਿੰਡ ਸ਼ਾਮਲ ਹਨ। ਭਾਣੋ ਲੰਗਾ ਜ਼ੋਨ ਵਿਚ ਭਾਣੋ ਲੰਗਾ, ਸਿਆਲ, ਮਾਛੀਵਾਲ, ਕੋਲਪੁਰ, ਥਿੰਗਲੀ, ਕਾਹਲਵਾ, ਭਾਨਾ ਅਤੇ ਤੋਗਾਵਾਲਾ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ।